Wednesday, July 17, 2019
Follow us on
Download Mobile App
National

ਸਾਜ਼ਿਸ਼ ਤਹਿਤ ਸਰਕਾਰੀ ਸਕੂਲਾਂ ਨੂੰ ਖ਼ਤਮ ਕੀਤਾ ਜਾ ਰਿਹਾ-ਹਰਪਾਲ ਸਿੰਘ ਚੀਮਾ

October 06, 2018 04:38 PM
ਹਰਪਾਲ ਸਿੰਘ ਚੀਮਾ

ਐਸ.ਐਸ., ਰਮਸਾਂ ਅਤੇ ਠੇਕਾ ਭਰਤੀ ਅਧਿਆਪਕਾਂ ਨਾਲ ਡਟੀ 'ਆਪ'
ਸਾਜ਼ਿਸ਼ ਤਹਿਤ ਸਰਕਾਰੀ ਸਕੂਲਾਂ ਨੂੰ ਖ਼ਤਮ ਕੀਤਾ ਜਾ ਰਿਹਾ-ਹਰਪਾਲ ਸਿੰਘ ਚੀਮਾ
ਕੈਪਟਨ ਆਪਣੇ ਫ਼ੈਸਲੇ 'ਤੇ ਮੁੜ ਨਜ਼ਰਸਾਨੀ ਕਰੇ- ਡਾ. ਬਲਬੀਰ ਸਿੰਘ

ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਰਬ ਸਿੱਖਿਆ ਅਭਿਆਨ (ਐਸ.ਐਸ), ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ (ਰਮਸਾ), ਆਦਰਸ਼ ਮਾਡਲ ਸਕੂਲਾਂ ਦੇ 8886 ਅਧਿਆਪਕਾਂ ਦੀਆਂ ਤਨਖ਼ਾਹਾਂ 42,800 ਰੁਪਏ ਤੋਂ ਘਟਾ ਕੇ ਮਹਿਜ਼ 15,000 ਰੁਪਏ ਕਰਨ ਸੰਬੰਧੀ ਕੈਬਿਨੇਟ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤਾ ਹੈ।
'ਆਪ' ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ, ਉਪ ਨੇਤਾ ਬੀਬੀ ਸਰਬਜੀਤ ਕੌਰ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਰਾਸ਼ਟਰ  ਨਿਰਮਾਤਾਵਾਂ ਦਾ ਘੋਰ ਅਪਮਾਨ ਹੈ। ਇੱਕ ਸਾਜ਼ਿਸ਼ ਤਹਿਤ ਪਹਿਲਾਂ ਹੀ ਹਾਸ਼ੀਏ 'ਤੇ ਚੱਲ ਰਹੇ ਸਰਕਾਰੀ ਸਕੂਲਾਂ ਨੂੰ ਬਿਲਕੁਲ ਖ਼ਤਮ ਕੀਤਾ ਜਾ ਰਿਹਾ ਹੈ, ਇੰਨਾ ਅਧਿਆਪਕਾਂ ਨੂੰ ਨਿਗੂਣੀ ਤਨਖ਼ਾਹ ਦੀ ਪੇਸ਼ਕਸ਼ ਕਰ ਕੇ ਕੈਪਟਨ ਸਰਕਾਰ ਨੇ ਵੀ ਆਪਣੇ ਸਾਜ਼ਿਸ਼ੀ ਇਰਾਦੇ ਜ਼ਾਹਿਰ ਕਰ ਦਿੱਤੇ ਹਨ। 

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਰਬ ਸਿੱਖਿਆ ਅਭਿਆਨ (ਐਸ.ਐਸ), ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ (ਰਮਸਾ), ਆਦਰਸ਼ ਮਾਡਲ ਸਕੂਲਾਂ ਦੇ 8886 ਅਧਿਆਪਕਾਂ ਦੀਆਂ ਤਨਖ਼ਾਹਾਂ 42,800 ਰੁਪਏ ਤੋਂ ਘਟਾ ਕੇ ਮਹਿਜ਼ 15,000 ਰੁਪਏ ਕਰਨ ਸੰਬੰਧੀ ਕੈਬਿਨੇਟ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤਾ ਹੈ।

 'ਆਪ' ਆਗੂਆਂ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਜੋ ਅਧਿਆਪਕ ਅੱਜ 42,800 ਰੁਪਏ ਲੈ ਕੇ 65000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲੈ ਰਹੇ ਹਨ, ਉਨ੍ਹਾਂ ਸਿੱਖਿਆ ਵਿਭਾਗ ਅਧੀਨ ਕਰਨ ਲਈ 15000 ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਸ਼ਰੇਆਮ ਸਮੁੱਚੇ ਅਧਿਆਪਕ ਵਰਗ ਦਾ ਮਨੋਬਲ ਪਸਤ ਕਰਨ ਵਾਲਾ ਫ਼ੈਸਲਾ ਹੈ, ਇਸ ਫ਼ੈਸਲੇ ਨੂੰ ਸਰਕਾਰ ਤੁਰੰਤ ਵਾਪਸ ਲੈ ਕੇ ਅਧਿਆਪਕਾਂ ਦਾ ਸਨਮਾਨ ਬਹਾਲ ਕਰਨਾ ਚਾਹੀਦਾ ਹੈ, ਕਿਉਂਕਿ ਜੋ ਅਧਿਆਪਕ ਪੂਰੀ ਭਰਤੀ ਪ੍ਰਕਿਰਿਆ ਅਤੇ ਯੋਗਤਾ ਦੇ ਆਧਾਰ 'ਤੇ 10-10 ਸਾਲਾਂ ਤੋਂ ਪੜਾ ਰਹੇ ਹਨ, ਉਨ੍ਹਾਂ ਦੀਆਂ ਘਟਣ ਦੀ ਥਾਂ ਵਧਣੀਆਂ ਚਾਹੀਦੀਆਂ ਹਨ, ਦੂਜੇ ਪਾਸੇ ਸਿੱਖਿਆ ਵਿਭਾਗ ਅਧੀਨ ਸਰਕਾਰੀ ਸਕੂਲਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਖ਼ਾਲੀ ਪੋਸਟਾਂ ਪਈਆਂ ਹਨ। ਬਹੁਤ ਸਾਰੇ ਸਰਕਾਰੀ ਸਕੂਲਾਂ ਵਿਚ 1-2 ਅਧਿਆਪਕ ਹੀ ਸਕੂਲ ਨੂੰ ਚਲਾ ਰਹੇ ਹਨ। ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਦਲਿਤਾਂ-ਗ਼ਰੀਬਾਂ ਅਤੇ ਆਮ ਲੋਕਾਂ ਦੇ ਬੱਚਿਆਂ ਦੀ ਪੜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਪੰਜਾਬ ਸਰਕਾਰ ਐਮ.ਐਸ., ਰਮਸਾ ਅਤੇ ਆਦਰਸ਼ ਮਾਡਲ ਸਕੂਲਾਂ 'ਚ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਨਿਯੁਕਤ ਇਹਨਾਂ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੂਰੇ ਵੇਤਨ ਸਕੇਲ ਤਹਿਤ ਸਿੱਖਿਆ ਵਿਭਾਗ ਅਧੀਨ ਕਰੇ।
'ਆਪ' ਆਗੂਆਂ ਨੇ ਠੇਕਾ ਆਧਾਰਿਤ 5178 ਅਧਿਆਪਕਾਂ ਨੂੰ ਵੀ ਤੁਰੰਤ ਪੂਰੇ ਵੇਤਨ ਉੱਤੇ ਪੱਕਾ ਕਰਨ ਦੀ ਮੰਗ ਕੀਤੀ, ਕਿਉਂਕਿ ਇਹ ਅਧਿਆਪਕ ਸਤੰਬਰ 2017 ਤੱਕ ਆਪਣੀ ਤਿੰਨ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਕਰ ਚੁੱਕੇ ਹਨ ਪਰੰਤੂ 4 ਸਾਲ ਬੀਤਣ ਦੇ ਬਾਵਜੂਦ ਇਹਨਾਂ ਨੂੰ ਪੱਕਾ ਕਰਨ ਲਈ ਤਿੰਨ ਸਾਲ ਦੇ ਹੋਰ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਰੱਖ ਦਿੱਤੀ ਗਈ। 4 ਸਾਲ ਬਾਅਦ ਵੀ ਇਹ 5178 ਅਧਿਆਪਕ ਮਹਿਜ਼ 7000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲੈ ਰਹੇ ਹਨ।
'ਆਪ' ਆਗੂਆਂ ਨੇ ਕਿਹਾ ਕਿ ਇੰਨੀ ਨਿਗੂਣੀ ਤਨਖ਼ਾਹ ਨਾਲ ਅੱਜ ਦੇ ਮਹਿੰਗਾਈ ਦੇ ਯੁੱਗ 'ਚ ਕੋਈ ਵਿਅਕਤੀ ਆਪਣਾ ਘਰ ਨਹੀਂ ਚਲਾ ਸਕਦਾ। ਆਗੂਆਂ ਨੇ ਤਰਕ ਦਿੱਤਾ ਕਿ ਜਿਸ ਅਧਿਆਪਕ ਨੂੰ ਆਪਣੇ ਘਰ ਦੇ ਚੁੱਲ੍ਹੇ ਅਤੇ ਬਾਲ ਪਰਿਵਾਰਾਂ ਦੀ ਹੀ ਚਿੰਤਾ ਸਤਾ ਰਹੀ ਹੋਵੇ, ਉਹ ਕਦੇ ਵੀ ਪੂਰੀ ਲਗਨ ਨਾਲ ਨਹੀਂ ਪੜ੍ਹਾ ਸਕਦਾ। ਨਤੀਜਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਹਰ ਸਾਲ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।
'ਆਪ' ਆਗੂਆਂ ਨੇ ਜਿੱਥੇ ਇਹਨਾਂ ਅਧਿਆਪਕ ਸੰਗਠਨਾਂ ਵੱਲੋਂ ਵਿੱਢੇ ਜਾ ਰਹੇ ਸੰਘਰਸ਼ਾਂ ਦੀ ਪੂਰਨ ਹਮਾਇਤ ਕਰਨ ਦਾ ਐਲਾਨ ਕੀਤਾ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਿੱਖਿਆ ਮੰਤਰੀ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਸਿੱਖਿਆ ਮਾਡਲ ਸਮਝਣ ਅਤੇ ਦੇਖਣ ਲਈ ਦਿੱਲੀ ਭੇਜਣ, ਜਿਸ ਤਹਿਤ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਸਮੁੱਚੀ ਕਾਇਆ ਹੀ ਕਲਪ ਕਰ ਦਿੱਤੀ ਹੈ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਆ ਰਿਹਾ ਹੈ।

Have something to say? Post your comment
More National News
बोल रहे है 'आप' विधायक के काम
'आप' के बिजली आंदोलन का 24 जून को होगा जिला स्तर से अगाज
AAP के 10 दिनों के जनमत संग्रह में महिलाओं के लिए मुफ्त यात्रा की योजना के पक्ष में 90.8% लोग: गोपाल राय
नगर निगम चुनाव में AAP को हराने के लिए बीजेपी-कांग्रेस ने किया गठबंधन
शीला दीक्षित का शासन होता तो बिजली में ही लुट जाती 'दिल्ली'
दलित विद्यार्थियों का भविष्य तबाह करने पर तुले कैप्टन और मोदी की सरकारें -हरपाल सिंह चीमा
बढ़ौतरी की गई बिजली दरों को कम करने की चेतावनी के साथ 'आप' ने बिजली आंदोलन-2 शुरु करने का किया ऐलान
दिल्ली बोली : ऐसा सिर्फ अरविंद ही सोच और कर सकते हैं
देवली विधानसभा के लोगों को चार महीने में मिलने लगेगा सोनिया विहार का पानी : अरविंद केजरीवाल
सत्ता पाने के लिए नीचता की सारी हदें पार कर के गौतम गंभीर देश की संसद में जाना चाहते हैं लानत है ऐसे व्यक्ति पर :मनीष सिसोदिया