Saturday, May 27, 2017
Follow us on
National

ਲਾਲ ਬੱਤੀ ਅਤੇ ਵੀਆਈਪੀ ਕਲਚਰ ਤੋਂ ਗੁਰੇਜ ਕਰੇ ਪੰਜਾਬ ਸਰਕਾਰ: ਫੂਲਕਾ

March 18, 2017 12:42 PM

ਚੰਡੀਗੜ: 

  

ਅੱਜ ਤੋਂ ਸ਼ੁਰੂ ਹੋ ਗਏ ਹਨ ਕੈਪਟਨ ਵਲੋਂ ਨਸ਼ਾ ਬੰਦ ਕਰਵਾਉਣ ਦੇ 30 ਦਿਨ-ਆਪ  ਚੰਡੀਗੜ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਦੇ ਆਗੂ ਐਚ.ਐਸ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਮੁਖਾਤਬ ਹੁੰਦਿਆਂ ਯਾਦ ਕਰਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਬਣਨ ਉਪਰੰਤ 30 ਦਿਨਾਂ ਦੇ ਵਿਚ-ਵਿਚ ਪੰਜਾਬ ਅੰਦਰ ਨਸ਼ੇ ਬੰਦ ਕਰਵਾਉਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ 30 ਦਿਨ ਅੱਜ ਤੋਂ

 ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਲਾਲ ਬੱਤੀ ਅਤੇ ਵੀਆਈਪੀ ਕਲਚਰ ਤੋਂ ਗੁਰੇਜ ਕਰੇ।  ਸ਼ੁਕਰਵਾਰ ਨੂੰ ਆਪ ਵਲੋਂ ਜਾਰੀ ਪ੍ਰੈਸ ਨੋਟ ਰਾਹੀਂ ਫੂਲਕਾ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਲਾਲ ਬੱਤੀ ਅਤੇ ਵੀਆਈਪੀ ਕਲਚਰ ਨਹੀਂ ਅਪਣਾਉਣਗੇ। ਇਸ ਲਈ ਇਹ ਵਾਅਦਾ ਯਾਦ ਕਰਵਾਇਆ ਜਾ ਰਿਹਾ ਹੈ।

ਫੂਲਕਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੀ ਜਨਤਾ ਪਿਛਲੇ ਲੰਬੇ ਸਮੇਂ ਤੋਂ ਲਾਲ ਬੱਤੀ ਅਤੇ ਵੀਆਈਪੀ ਕਲਚਰ ਤੋਂ ਪੀੜਿਤ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਵਿਚੋਂ ਲਾਲ ਬੱਤੀ ਅਤੇ ਵੀਆਈਪੀ ਕਲਚਰ ਖਤਮ ਕਰੇ ਅਤੇ ਇਹ ਯਕੀਨੀ ਬਣਾਵੇ ਕਿ ਕੋਈ ਵੀ ਨੇਤਾ ਪੰਜਾਬ ਦੀ ਜਨਤਾ ਵਿਚ ਆਪਣੇ ਆਪ ਨੂੰ ਵੱਡਾ ਬਣ ਕੇ ਵਿਚਰਨ ਦੀ ਕੋਸ਼ਿਸ਼ ਨਾ ਕਰੇ। ਉਨਾਂ ਕਿਹਾ ਕਿ ਪੰਜਾਬ ਦੇ ਵਿਧਾਇਕ ਅਤੇ ਸੱਤਾਧਾਰੀ ਧਿਰ ਦੇ ਲੀਡਰ ਸਿਰਫ ਦਫਤਰੀ ਕਾਰਜਗੁਜਾਰੀ ਅਤੇ ਆਪਣੇ ਜਿੰਮੇਦਾਰੀ ਨਿਭਾਉਣ ਲਈ ਲੋੜੀਂਦਿਆਂ ਸਹੂਲਤਾ ਹੀ ਇਸਤੇਮਾਲ ਕਰਨ ਕਿਉਕਿ ਪੰਜਾਬ ਵੀਆਈਪੀ ਕਲਚਰ ਦੇ ਵਾਧੂ ਵਿੱਤੀ ਬੋਝ ਕਾਰਨ ਪਹਿਲਾਂ ਹੀ ਬਹੁਤ ਪਿਛੇ ਚਲਾ ਗਿਆ ਹੈ। ਫੂਲਕਾ ਨੇ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਲਾਲ ਬੱਤੀ ਅਤੇ ਵੀਆਈਪੀ ਕਲਚਰ ਨਹੀਂ ਅਪਣਾਵੇਗਾ ਅਤੇ ਆਪਣੇ ਫਰਜਾਂ ਦੀ ਪੂਰਤੀ ਲਈ ਜੋ-ਜੋ ਜਰੂਰਤਾਂ ਲੋੜੀਂਦਿਆਂ ਹੋਣਗੀਆਂ ਉਹ ਹੀ ਲੈਣਗੇ। 

ਅੱਜ ਤੋਂ ਸ਼ੁਰੂ ਹੋ ਗਏ ਹਨ ਕੈਪਟਨ ਵਲੋਂ ਨਸ਼ਾ ਬੰਦ ਕਰਵਾਉਣ ਦੇ 30 ਦਿਨ-ਆਪ  ਚੰਡੀਗੜ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਦੇ ਆਗੂ ਐਚ.ਐਸ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਮੁਖਾਤਬ ਹੁੰਦਿਆਂ ਯਾਦ ਕਰਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਬਣਨ ਉਪਰੰਤ 30 ਦਿਨਾਂ ਦੇ ਵਿਚ-ਵਿਚ ਪੰਜਾਬ ਅੰਦਰ ਨਸ਼ੇ ਬੰਦ ਕਰਵਾਉਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ 30 ਦਿਨ ਅੱਜ ਤੋਂ ਸ਼ੁਰੂ ਹੋ ਗਏ ਹਨ। ਫੂਲਕਾ ਨੇ ਕਿਹਾ ਕਿ ਉਨਾਂ ਨੂੰ ਪੂਰੀ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਉਪਰ ਖਰਾ ਉਤਰਦੇ ਹੋਏ ਆਉਦੀ 16 ਅਪ੍ਰੈਲ ਤੱਕ ਪੰਜਾਬ ਅੰਦਰ ਨਸ਼ੇ ਦੀ ਸਪਲਾਈ ਪੂਰੀ ਤਰਾਂ ਬੰਦ ਕਰਵਾ ਦੇਣਗੇ ਅਤੇ ਨਸ਼ਾ ਤਸ਼ਕਰੀ ਵਿਚ ਸ਼ਾਮਲ ਦੋਸ਼ੀਆਂ ਨੂੰ ਜੇਲਾਂ ਵਿਚ ਸੁਟਣਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਜੋਂ ਜਿੰਮੇਵਾਰੀ ਨਿਭਾਉਦੀ ਹੋਈ ਇਸ ਕਾਰਜ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਸਹਿਯੋਗ ਕਰੇਗੀ। ਉਨਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੇ ਬੀਮਾਰੀ ਫੈਲਾਉਣ ਲਈ ਕੋਣ ਲੋਕ ਜਿੰਮੇਦਾਰ ਹਨ, ਉਨਾਂ ਬਾਰੇ ਬੱਚਾ-ਬੱਚਾ ਜਾਣਦਾ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਬਿਨਾ ਕਿਸੇ ਭੇਦਭਾਵ ਨਸ਼ਾ ਫੈਲਾਉਣ ਲਈ ਜਿੰਮੇਦਾਰ ਲੋਕਾਂ ਉਪਰ ਕਾਰਵਾਈ ਕਰਨ ਦੀ ਜੁਅਰਤ ਦਿਖਾਉਣ। ਇਸਦੇ ਨਾਲ ਹੀ ਫੂਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਛੁਡਾਉ ਕੇਂਦਰਾਂ ਲਈ ਲੋੜੀਂਦਾ ਸਟਾਫ ਅਤੇ ਸਹੂਲਤਾਂ ਪਹਿਲ ਦੇ ਅਧਾਰ ਤੇ ਉਪਲਬੱਧ ਕਰਵਾਵੇ। 
   

Have something to say? Post your comment
More National News
राणा गुरजीत की बर्खास्तगी के लिए ‘आप ’ का कैप्टन को अल्टीमेटम बचित्तर धालीवाल को कारण बताओ नोटिस 29 मई को अमृतसर में वलंटियरों के रू-ब-रू होंगे अरविन्द केजरीवाल -अमन अरोड़ा EVM प्रकरण : तकनीकी के जानकारों से जादूगरी की अपेक्षा न करे चुनाव आयोग किसान कंगाल, मज़दूर बेहाल, भाजपा के यार हैं मालामाल, जुमला सरकार के तीन साल बवाना विधानसभा सीट के उपचुनाव के लिए AAP ने किया अपने उम्मीदवार का एलान  कैप्टन अमरिन्दर अपने मंत्रियों के खिलाफ बेनामी ठेके लेने के लिए कार्यवाही करे -फूलका लैंड पूल पॉलिसी से बदल जाएगी दिल्ली देहात की तस्वीर 
क्यूं अरविन्द पर निष्प्रभावी होते हैं षड्यंत्रों के नुकीले बाण ?
AAP Will not tolerate loot of natural resources, Government must review mining policy- Bhagwant Mann