Tuesday, August 04, 2020
Follow us on
Download Mobile App
BREAKING NEWS
सीएम अरविंद केजरीवाल ने कोरोना वॉरियर डॉ. जोगिंदर के परिजनों को दी एक करोड़ की सहायता राशिबिहार के खेती बाजार पर PAU की सनसनीखेज रिपोर्ट के बारे में स्पष्टीकरण दें कैप्टन व बादल: भगवंत मानकोटा स्टोन की सीढ़ियों के निर्माण से कर्मपुरा वासियों को मिलेगा आराम: विधायक शिवचरण गोयलAAP सरकार के फैसले को खारिज करके BJP ने दिल्ली के 20लाख लोगों को धोखा दिया- राघव चड्ढा50वर्ष से अधिक उम्र वाले कर्मचारियों के सेवानिवृत्त और समीक्षा वाले कानून वापस ले सरकार: डॉ शशिकांतCYSS ने यूजीसी की प्रस्तावित ऑनलाइन/ऑफ़लाइन परीक्षा के विरोध में की राष्ट्रव्यापी भूख हड़तालमुख्यमंत्री अरविंद केजरीवाल ने कोरोना योद्धा डॉ. जावेद के परिजनों को दी एक करोड़ की सहायता राशिऑनलाइन परीक्षा के खिलाफ कल 31जुलाई को सीवाईएसएस करेगी राष्ट्रव्यापी प्रदर्शन
Punjabi News

- ਵੜੈਚ ਵੱਲੋਂ ਆਲੂ ਉਤਪਾਦਕਾਂ ਲਈ ਨੈਫ਼ੇਡ ਦੁਆਰਾ ਵੀ ਖ਼ਰੀਦਦਾਰੀ ਅਤੇ ਮਾਲ-ਭਾੜੇ ਉੱਤੇ ਸਬਸਿਡੀ ਦੀ ਮੰਗ

February 18, 2017 01:08 PM

ਚੰਡੀਗੜ:


ਆਮ ਆਦਮੀ ਪਾਰਟੀ (ਆਪ) ਨੇ ਅੱਜ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ - ਭਾਰਤੀ ਜਨਤਾ ਪਾਰਟੀ ਵੱਲੋਂ ਲਾਏ ਜਾ ਰਹੇ ਉਨ•ਾਂ ਦੋਸ਼ਾਂ ਨੂੰ ਮੁੱਢੋਂ ਨਕਾਰਿਆ, ਜਿਨ•ਾਂ ਵਿੱਚ ਆਖਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੇ ਅਪਰਾਧੀਆਂ ਤੇ ਦਹਿਸ਼ਤਗਰਦਾਂ ਨਾਲ ਸਬੰਧ ਹਨ ਅਤੇ 'ਆਪ' ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਨਾਭਾ ਜੇਲ•-ਕਾਂਡ ਦੇ ਮੁੱਖ ਦੋਸ਼ੀ ਸਮੇਤ ਅਪਰਾਧੀਆਂ ਦੀ ਪੁਸ਼ਤ-ਪਨਾਹੀ ਕੀਤੀ ਹੈ। 

ਉਨ,  ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਵੱਲੋਂ ਲਾਏ ਅਰਥਹੀਣ ਦੋਸ਼ਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਪਰਾਧੀਆਂ ਤੇ ਦਹਿਸ਼ਤਗਰਦਾਂ ਨੂੰ ਅਸਲ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਨਮ ਦਿੱਤਾ ਹੈ। ਉਨ, ਕਿਹਾ ਕਿ ਆਮ ਆਦਮੀ ਪਾਰਟੀ ਸਭ ਕੁਝ ਸਪੱਸ਼ਟ ਕਰ ਦੇਵੇਗੀ। ਉਨ•ਾਂ ਕਿਹਾ ਕਿ ਇਸ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸੀ ਆਗੂਆਂ ਦੀ ਨਿਰਾਸ਼ਾ ਵਿਖਾਈ ਦਿੰਦੀ ਹੈ।


ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਇਹ ਆਦਤ ਬਣ ਚੁੱਕੀ ਹੈ ਕਿ ਪੰਜਾਬ ਵਿੱਚ ਭਾਵੇਂ ਕੁਝ ਵੀ ਵਾਪਰ ਜਾਵੇ, ਉਹ 'ਆਪ' ਦਾ ਨਾਮ ਲੈ ਦਿੰਦੇ ਹਨ; ਭਾਵੇਂ ਆਮ ਆਦਮੀ ਪਾਰਟੀ ਵਾਰ-ਵਾਰ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਕਿਸੇ ਵੀ ਸਮਾਜ-ਵਿਰੋਧੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੈ। ਵੜੈਚ ਦੇ ਨਾਲ ਪਾਰਟੀ ਦੇ ਸੂਬਾ ਸਕੱਤਰ ਗੁਲਸ਼ਨ ਛਾਬੜਾ ਅਤੇ ਮੀਡੀਆ ਸੈੱਲ ਦੇ ਸਹਾਇਕ-ਕੋਆਰਡੀਨੇਟਰ ਮਨਜੀਤ ਸਿੰਘ ਸਿੱਧੂ ਵੀ ਮੌਜੂਦ ਸਨ।
ਉਨ•ਾਂ ਕਿਹਾ ਕਿ ਨਾਭਾ ਜੇਲ• ਤੋੜ ਕੇ ਭੱਜਣ ਵਾਲਾ ਮੁੱਖ ਦੋਸ਼ੀ ਗੁਰਪ੍ਰੀਤ ਸੇਖੋਂ ਕਾਂਗਰਸ ਦੇ ਪਰਿਵਾਰ ਨਾਲ ਸਬੰਧਤ ਹੈ ਅਤੇ ਸੇਖੋਂ ਦੇ ਸਾਥੀ ਵਿਕੀ ਗੌਂਦਰ ਨੂੰ ਅਪਰਾਧ ਜਗਤ ਵਿੱਚ ਇੱਕ ਕਾਂਗਰਸੀ ਆਗੂ ਲੈ ਕੇ ਆਇਆ ਸੀ। ਉਨ. ਕਿਹਾ ਕਿ ਇਹ ਗੱਲ ਤਾਂ ਰਿਕਾਰਡ ਉੱਤੇ ਹੈ ਕਿ ਇਨ, ਅਪਰਾਧੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਾਂਗਰਸ ਉੱਤੇ ਉਨ•ਾਂ ਦੇ ਬੱਚਿਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਸਨ। ਉਨ, ਅਜਿਹੇ ਦੋਸ਼ਾਂ ਦੀ ਨਿੰਦਾ ਕੀਤੀ ਕਿ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨੇ ਕਦੇ ਇਨ, ਅਪਰਾਧੀਆਂ ਨੂੰ ਪਨਾਹ ਦਿੱਤੀ ਸੀ। ਉਨ•ਾਂ ਦ੍ਰਿੜ•ਤਾਪੂਰਬਕ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਅਹੁਦੇਦਾਰ ਕਦੇ ਕਿਸੇ ਅਪਰਾਧੀ ਨੂੰ ਪਨਾਹ ਦੇਣ ਵਿੱਚ ਸ਼ਾਮਲ ਨਹੀਂ ਰਿਹਾ।
ਉਨ,  ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਵੱਲੋਂ ਲਾਏ ਅਰਥਹੀਣ ਦੋਸ਼ਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਪਰਾਧੀਆਂ ਤੇ ਦਹਿਸ਼ਤਗਰਦਾਂ ਨੂੰ ਅਸਲ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਨਮ ਦਿੱਤਾ ਹੈ। ਉਨ, ਕਿਹਾ ਕਿ ਆਮ ਆਦਮੀ ਪਾਰਟੀ ਸਭ ਕੁਝ ਸਪੱਸ਼ਟ ਕਰ ਦੇਵੇਗੀ। ਉਨ•ਾਂ ਕਿਹਾ ਕਿ ਇਸ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸੀ ਆਗੂਆਂ ਦੀ ਨਿਰਾਸ਼ਾ ਵਿਖਾਈ ਦਿੰਦੀ ਹੈ।
ਵੜੈਚ ਨੇ ਆਲੂਆਂ ਦੀਆਂ ਕੀਮਤਾਂ ਡਿੱਗਣ ਉੱਤੇ ਚਿੰਤਾ ਪ੍ਰਗਟਾਉਂਦਿਆਂ ਮੰਗ ਕੀਤੀ ਕਿ ਆਲੂ ਉਤਪਾਦਕਾਂ ਦੇ ਹਿਤਾਂ ਦੀ ਰਾਖੀ ਲਈ ਆਲੂਆਂ ਦੀ ਖ਼ਰੀਦ ਮਾਰਕਫ਼ੈੱਡ ਰਾਹੀਂ ਨੈਫ਼ੇਡ ਵੱਲੋਂ ਵੀ ਕੀਤੀ ਜਾਣੀ ਚਾਹੀਦੀ ਹੈ। ਉਨ, ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਆਲੂ ਉਤਪਾਦਕਾਂ ਨੂੰ ਮਾਲ-ਭਾੜੇ ਉੱਤੇ ਸਬਸਿਡੀ ਦੇਣੀ ਚਾਹੀਦੀ ਹੈ, ਤਾਂ ਜੋ ਕਿਸਾਨ ਆਪਣੀਆਂ ਫ਼ਸਲਾਂ ਹੋਰਨਾਂ ਸੂਬਿਆਂ ਤੇ ਦੇਸ਼ਾਂ ਨੂੰ ਭੇਜ ਸਕਣ।
ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕਿਹਾ ਕਿ 1984 'ਚ ਸਿੱਖਾਂ ਦੀ ਨਸਲਕੁਸ਼ੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਲਈ ਪ੍ਰਧਾਨ ਮੰਤਰੀ ਵੱਲੋਂ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਫ਼ਿਜ਼ੂਲ ਹੀ ਸਿੱਧ ਹੋਈ ਹੈ ਅਤੇ ਇਸ ਦੀ ਵਰਤੋਂ ਸਿੱਖਾਂ ਦਾ ਕਤਲੇਆਮ ਕਰਨ ਵਿੱਚ ਸ਼ਾਮਲ ਰਹੇ ਕਾਂਗਰਸੀ ਤੇ ਭਾਜਪਾ ਆਗੂਆਂ ਤੇ ਹੋਰ ਅਪਰਾਧੀਆਂ ਨੂੰ 'ਕਲੀਨ ਚਿਟ' ਦੇਣ ਲਈ ਕੀਤੀ ਗਈ ਹੈ। ਉਨ,  ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਪਹਿਲਾਂ ਹੀ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਸੀ ਪਰ ਮੋਦੀ ਨੇ ਉਸ ਦੀ ਥਾਂ ਇੱਕ ਹੋਰ ਅਜਿਹੀ ਟੀਮ ਕਾਇਮ ਕਰ ਦਿੱਤੀ ਸੀ। ਅਜਿਹੇ ਕੁੱਲ 59 ਮਾਮਲਿਆਂ ਵਿੱਚੋਂ ਕੇਵਲ 4 ਮਾਮਲਿਆਂ ਵਿੱਚ ਦੋਸ਼-ਪੱਤਰ ਆਇਦ ਕੀਤੇ ਗਏ ਸਨ, ਜਦ ਕਿ 38 ਮਾਮਲੇ ਬੰਦ ਕਰ ਦਿੱਤੇ ਗਏ ਹਨ। ਉਨ,  ਕਿਹਾ ਕਿ ਕੁੱਲ 350 ਐਫ਼.ਆਈ.ਆਰਜ਼ ਦੀ ਜਾਂਚ ਹੀ ਨਹੀਂ ਕੀਤੀ ਗਈ, ਜਿਨ,  ਵਿੱਚ ਕਾਂਗਰਸੀ ਅਤੇ ਭਾਜਪਾ ਆਗੂਆਂ ਦੇ ਨਾਂਅ ਦਿੱਤੇ ਗਏ ਸਨ।
ਵੜੈਚ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਤੋਂ ਆਮ ਆਦਮੀ ਪਾਰਟੀ ਪੂਰੀ ਤਰ,  ਸੰਤੁਸ਼ਟ ਹੈ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣ-ਪ੍ਰਕਿਰਿਆ ਮੁਕੰਮਲ ਹੋਣ ਲਈ ਉਨ,  ਚੋਣ ਕਮਿਸ਼ਨ ਨੂੰ ਵਧਾਈਆਂ ਦਿੱਤੀਆਂ। ਉਨ, ਕਿਹਾ ਕਿ ਪੰਜਾਬ ਵਿੱਚ ਪ੍ਰਸ਼ਾਸਕੀ ਪੱਧਰ ਉੱਤੇ ਆਮ ਆਦਮੀ ਪਾਰਟੀ ਨੇ ਕੁਝ ਗ਼ਲਤੀਆਂ ਨੂੰ ਉਜਾਗਰ ਕੀਤਾ ਸੀ ਤੇ ਚੋਣ ਕਮਿਸ਼ਨ ਨੇ ਉਹ ਸਾਰੀਆਂ ਗ਼ਲਤੀਆਂ ਸਕਾਰਾਤਮਕ ਤਰੀਕੇ ਨਾਲ ਠੀਕ ਕਰ ਦਿੱਤੀਆਂ ਸਨ। ਉਨ,  ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਮੇ ਚੌਕਸ ਸਨ ਅਤੇ ਸਟਰੌਂਗ ਰੂਮਜ਼ ਦੀ ਪ੍ਰਸ਼ਾਸਕੀ ਸੁਰੱਖਿਆ ਵਿੱਚ ਕਿਸੇ ਤਰ, ਦੀ ਕਮੀ ਨੂੰ ਉਜਾਗਰ ਕਰਨਗੇ।

Have something to say? Post your comment
More Punjabi News News
बिहार के खेती बाजार पर PAU की सनसनीखेज रिपोर्ट के बारे में स्पष्टीकरण दें कैप्टन व बादल: भगवंत मान
पंजाब में कृषि को जोंक की तरह चूस रहा है भ्रष्ट सरकारी तंत्र, जिप्सम घोटाले की हो न्यायिक जांच - AAP
आम घरों के बच्चों को साजिश के तहत शिक्षा से वंचित रख रही है कैप्टन अमरिन्दर सरकार - भगवंत मान
डीएसजीएमसी चुनाव की प्रक्रिया शुरू, मंत्री राजेंद्र गौतम ने सभी दलों के साथ की बैठक
बिना मापदंड के लाखों उपभोक्ताओं के राशन कार्ड काटना गलत, AAP ने सौंपा मांग पत्र - मनजीत सिंह बिलासपुर
अगर सीधी भर्ती ही करनी है, तो क्यों बांधे पीपीएससी व एसएसएस बोर्ड जैसे ‘सफेद हाथी’ - प्रिंसीपल बुद्ध राम
मोगा सेक्स स्कैंडल-3 की सीबीआई से जांच करवाएं सीएम कैप्टन अमरिन्दर - हरपाल सिंह चीमा
छोटे किसानों को मनरेगा का लाभ सुनिश्चित करे कैप्टन सरकार - आप
बादलों की तरह अब कैप्टन अमरिन्दर सिंह हैं पंजाब की बर्बादी की असली जड़ - हरपाल सिंह चीमा
निकम्मे CM को हटा नहीं सकते, खुद इस्तीफे देने की हिम्मत दिखाएं कांग्रेसी मंत्री-विधायक: आप