Monday, May 21, 2018
Follow us on
BREAKING NEWS
जनता से पूछ कर बनेगा आम आदमी पार्टी राजस्थान का घोषणा पत्र     बीरगांव में आम आदमी पार्टी का सम्मेलन, तालाब शुद्धिकरण के लिये 25 मई को जल सत्याग्रहकांग्रेस में नहीं है भाजपा को हराने की क्षमता, संगठन के जरिये हराया जा सकता है भाजपा को: आलोक अग्रवालराजस्थान में आप की सरकार लाने की ठानी है जनता नेप्रदेश की जनता बदलाव का मन बना चुकी है, आप पर ईमानदार सरकार देने की महत्वपूर्ण जिम्मेदारी: आलोक अग्रवाल16 मई को अलवर में प्रदेशस्तरीय कार्यकर्ता सम्मेलनजनता को निपट मूर्ख जान फैसले ले रही है वसुंधरा सरकार : आम आदमी पार्टी13 मई को कोटा ‘युवा क्रांति सम्मलेन’ की मुख्य वक्ता होंगी अल्का लाम्बा
Punjabi News

ਪ੍ਰਵਾਸੀ ਪੰਜਾਬੀਆਂ ਨੂੰ ਬਾਦਲਾਂ ਅਤੇ ਕੈਪਟਨ ਵੱਲੋਂ ਅੱਤਵਾਦੀ ਕਹਿਣ ਉਤੇ ਕੇਜਰੀਵਾਲ ਨੇ ਦਿੱਤੀ ਚੇਤਾਵਨੀ

January 31, 2017 06:19 PM

ਅੰਮ੍ਰਿਤਸਰ, 

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅੰਮ੍ਰਿਤਸਰ (ਈਸਟ), ਅੰਮ੍ਰਿਤਸਰ (ਸੈਂਟ੍ਰਲ) ਅਤੇ ਅੰਮ੍ਰਿਤਸਰ (ਸਾਊਥ) ਵਿਧਾਨ ਸਭਾ ਹਲਕਿਆਂ ਅੰਦਰ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਰੋਡ ਸ਼ੋਅ ਸ਼ੁਰੂ ਕਰਨ ਵੇਲੇ ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਅਤੇ ਕੈਪਟਨ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਅੱਤਵਾਦੀ ਦੱਸਿਆ ਜਾ ਰਿਹਾ ਹੈ। ਕੇਜਰੀਵਾਲ ਨੇ ਚੇਤਾਵਨੀ ਦਿੱਤੀ ਕਿ ਪ੍ਰਵਾਸੀਆਂ ਪੰਜਾਬੀਆਂ ਨੂੰ ਅੱਤਵਾਦੀ ਕਹਿਣ ਤੋਂ ਗੁਰੇਜ ਕੀਤਾ ਜਾਵੇ। ਉਨਾਂ ਕਿਹਾ ਕਿ ਪੰਜਾਬ ਦੇ ਭਵਿੱਖ ਨੂੰ ਲੈ ਕੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਕਾਫੀ ਫਿਕਰਮੰਦ ਹਨ, ਇਸ ਕਾਰਨ ਉਨਾਂ ਵੱਲੋਂ ਪੰਜਾਬ ਦੇ ਭਲੇ ਲਈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਉਨਾਂ ਨੇ ਮਹਿਸੂਸ ਕੀਤਾ ਹੈ ਕਿ ਅਕਾਲੀਆਂ ਅਤੇ ਕਾਂਗਰਸੀ ਆਗੂਆਂ ਨੇ ਪੰਜਾਬ ਨੂੰ ਹਮੇਸ਼ਾਂ ਲੁੱਟਿਆ ਹੈ ਅਤੇ ਸਿਰਫ ਆਮ ਆਦਮੀ ਪਾਰਟੀ ਹੀ ਆਪਣੀਆਂ ਨੀਤੀਆਂ ਨਾਲ ਪੰਜਾਬ ਨੂੰ ਖੁਸ਼ਹਾਲ ਕਰ ਸਕਦੀ ਹੈ।

ਕੇਜਰੀਵਾਲ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਬਹੁਤ ਮਿਹਨਤੀ ਅਤੇ ਸਮਝਦਾਰ ਹਨ, ਜਿਨਾਂ ਨੇ ਵਿਦੇਸ਼ਾਂ ਵਿੱਚ ਦਿਨ-ਰਾਤ ਮਿਹਨਤ ਕਰਕੇ ਨਾਮ ਕਮਾਇਆ ਤੇ ਪ੍ਰਸਿੱਧੀ ਹਾਸਿਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਅਸਲੀ ਅੱਤਵਾਦੀ ਉਹ ਹਨ, ਜਿਨਾਂ ਨੇ ਪੰਜਾਬ ਨੂੰ ਡਰੱਗ ਮਾਫੀਆ, ਭੂ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਅਤੇ ਟ੍ਰਾਂਸਪੋਰਟ ਮਾਫੀਆ ਨਾਲ ਬਰਬਾਦ ਕਰ ਦਿੱਤਾ ਹੈ।

ਕੇਜਰੀਵਾਲ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਬਹੁਤ ਮਿਹਨਤੀ ਅਤੇ ਸਮਝਦਾਰ ਹਨ, ਜਿਨਾਂ ਨੇ ਵਿਦੇਸ਼ਾਂ ਵਿੱਚ ਦਿਨ-ਰਾਤ ਮਿਹਨਤ ਕਰਕੇ ਨਾਮ ਕਮਾਇਆ ਤੇ ਪ੍ਰਸਿੱਧੀ ਹਾਸਿਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਅਸਲੀ ਅੱਤਵਾਦੀ ਉਹ ਹਨ, ਜਿਨਾਂ ਨੇ ਪੰਜਾਬ ਨੂੰ ਡਰੱਗ ਮਾਫੀਆ, ਭੂ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਅਤੇ ਟ੍ਰਾਂਸਪੋਰਟ ਮਾਫੀਆ ਨਾਲ ਬਰਬਾਦ ਕਰ ਦਿੱਤਾ ਹੈ।

ਉਨਾਂ ਕਿਹਾ ਕਿ ਬਾਦਲਾਂ ਨੇ ਪੰਜਾਬੀਆਂ ਨੂੰ ਲੁੱਟ ਕੇ ਬੇਹਿਸਾਬੀ ਦੌਲਤ ਇਕੱਠੀ ਕੀਤੀ ਹੈ, ਜਦਕਿ ਵਪਾਰੀ, ਕਾਰੋਬਾਰੀ ਅਤੇ ਕਿਸਾਨ ਘਾਟੇ ਵਿੱਚ ਜਾ ਰਹੇ ਹਨ। ਕਾਰੋਬਾਰੀਆਂ ਨੂੰ ਦੂਜੇ ਰਾਜਾਂ ਵਿੱਚ ਜਾਣਾ ਪੈ ਰਿਹਾ ਹੈ, ਜਦਕਿ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ।  ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਇਨਾਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾਵੇਗਾ।

ਇਸ ਮੌਕੇ ਉਨਾਂ ਨਾਲ ਪਾਰਟੀ ਉਮੀਦਵਾਰ ਸਰਬਜੋਤ ਸਿੰਘ, ਡਾ. ਇੰਦਰਬੀਰ ਸਿੰਘ ਨਿੱਝਰ, ਡਾ. ਪੰਕਜ ਗੁਪਤਾ ਅਤੇ ਅੰਮ੍ਰਿਤਸਰ ਲੋਕ ਸਭਾ ਜਿਮਨੀ ਚੋਣ ਲਈ ਪਾਰਟੀ ਉਮੀਦਵਾਰ ਉਪਕਾਰ ਸਿੰਘ ਸੰਧੂ ਵੀ ਮੌਜੂਦ ਸਨ।

Have something to say? Post your comment
More Punjabi News News
ਰਾਣਾ ਗੁਰਜੀਤ ਦੇ ਅਸਤੀਫ਼ੇ ਨਾਲ ਇਹ ਸਿੱਧ ਹੋ ਗਿਆ ਕਿ ਉਸਨੇ ਆਪਣਾ ਗੁਨਾਹ ਕਬੂਲ ਲਿਆ ਹੈ, ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਸਵੀਕਾਰ ਨਾ ਕਰਕੇ ਪੰਜਾਬੀਆਂ ਨਾਲ ਧੋਖਾ ਕਰ ਰਹੇ ਹਨ-ਭਗਵੰਤ ਮਾਨ
ਮਾਨਸਾ 'ਚ ਕੈਪਟਨ ਦੇ ਡਰਾਮੇ ਦੀ ਪੋਲ ਖੋਲ੍ਹੇਗੀ 'ਆਪ'- ਅਮਨ ਅਰੋੜਾ
ਕੈਪਟਨ ਅਤੇ ਬਾਦਲਾਂ ਵਿਚਕਾਰ ਨੇੜਤਾ ਕਾਰਨ ਕਾਂਗਰਸ ਸਰਕਾਰ ਭਿ੍ਰਸ਼ਟ ਅਕਾਲੀਆਂ ਖਿਲਾਫ ਕਾਰਵਾਈ ਕਰਨ ਤੋਂ ਭੱਜ ਰਹੀ ਹੈ- ਭਗਵੰਤ ਮਾਨ ਹਰਿਆਣਾ ਨੂੰ ਸ਼ਾਰਦਾ ਯਮੂਨਾ ਨਹਿਰ ਤੋਂ ਪਾਣੀ ਦਿੱਤਾ ਜਾਵੇ- ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਕਣਕ ਦੀ ਖਰੀਦ ਸੰਬੰਧੀ ਤਿਆਰੀਆਂ ਲਈ ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਬੇਨਤੀ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਨਸ਼ਾ-ਵਿਰੋਧੀ ਮੁਹਿੰਮ ਕੀਤੇ ਕਮਰਕੱਸੇ, ਉਮੀਦਵਾਰਾਂ ਤੇ ਵਲੰਟੀਅਰਾਂ ਤੋਂ ਅੰਕੜੇ ਮੰਗੇ
- ਵੜੈਚ ਵੱਲੋਂ ਆਲੂ ਉਤਪਾਦਕਾਂ ਲਈ ਨੈਫ਼ੇਡ ਦੁਆਰਾ ਵੀ ਖ਼ਰੀਦਦਾਰੀ ਅਤੇ ਮਾਲ-ਭਾੜੇ ਉੱਤੇ ਸਬਸਿਡੀ ਦੀ ਮੰਗ
ਮੌੜ ਧਮਾਕੇ ਦੇ ਪੀੜਤਾਂ ਨੂੰ ਮਿਲੇ ਸੰਜੇ ਸਿੰਘ, ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੀ ਕੀਤੀ ਮੰਗ
ਜੋਰਾ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਵਿਖੇ ਸਿੱਖਾਂ ਉਤੇ ਪੁਲਿਸ ਗੋਲੀਬਾਰੀ ਲਈ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ – ਕੇਜਰੀਵਾਲ
ਆਮ ਆਦਮੀ ਪਾਰਟੀ ਦਾ ਬਜਟ ਉਤੇ ਪ੍ਰਤੀਕਰਮ ਚੰਡੀਗੜ੍ਹ: