Wednesday, January 17, 2018
Follow us on
Punjabi News

ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਭਾਜਪਾ ਉਤੇ ਦਾਗੀ ਪੰਜਾਬੀ ਗਾਇਕ ਦੀ ਮੋਦੀ ਨਾਲ ਸਟੇਜ ਸਾਂਝੀ ਕਰਵਾਉਣ ਦਾ ਲਗਾਇਆ ਦੋਸ਼

January 30, 2017 07:27 PM

ਚੰਡੀਗੜ, 
ਆਮ ਆਦਮੀ ਪਾਰਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਉਤੇ ਡਰੱਗ ਤਸਕਰਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਅਤੇ ਡਰੱਗ ਮਾਫੀਆ ਦੇ ਮੈਂਬਰ ਪੰਜਾਬੀ ਗਾਇਕ ਮੱਖਣ ਸਿੰਘ ਨੂੰ ਕੋਟਕਪੂਰਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਟੇਜ ਸਾਂਝੀ ਕਰਨ ਦੀ ਆਗਿਆ ਦੇਣ ਬਾਰੇ ਦੋਵਾਂ ਪਾਰਟੀਆਂ ਤੋਂ ਸਪਸ਼ਟੀਕਰਨ ਮੰਗਿਆ। 
    ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ  ਬੀਜੇਪੀ ਅਤੇ ਅਕਾਲੀ ਆਗੂਆਂ ਵਲੋਂ ਡਰੱਗ ਤਸਕਰਾਂ ਨੂੰ ਨਾ ਸਿਰਫ ਛਤਰ-ਛਾਇਆ ਪ੍ਰਦਾਨ ਕੀਤੀ ਜਾ ਰਹੀ ਹੈ, ਬਲਕਿ ਉਨਾਂ ਨੂੰ ਸਿਆਸਤ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੱਖਣ ਸਿੰਘ ਸੁਖਬੀਰ ਬਾਦਲ ਦੀਆਂ ਅੱਖਾਂ ਦਾ ਤਾਰਾ ਹੈ ਅਤੇ ਉਹ ਡਰੱਗ ਕੇਸਾਂ ਵਿੱਚ ਸ਼ਾਮਿਲ ਰਿਹਾ ਹੈ। ਡਰੱਗ ਸਰਗਨਾ ਜਗਦੀਸ਼ ਭੋਲਾ ਦਾ ਵੀ ਮੱਖਣ ਕਾਫੀ ਕਰੀਬੀ ਰਿਹਾ ਹੈ, ਜਿਸਨੇ ਜਨਤਾ ਅਤੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਪੰਜਾਬ ਵਿੱਚ ਨਸ਼ੇ ਦੇ ਵਪਾਰ ਦਾ ਮੁੱਖ ਸਰਗਨਾ ਹੈ। 
ਮੱਖਣ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਮੰਚ ਉਤੇ ਮੌਜੂਦ ਹੋਣਾ ਦੇਸ਼ ਦੀ ਸੁਰੱਖਿਆ ਵਿੱਚ ਵੱਡੀ ਚੂਕ ਹੈ ਅਤੇ ਪ੍ਰਧਾਨ ਮੰਤਰੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ। ਉਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਸਟੇਜ ਉਤੇ ਪ੍ਰਫੌਰਮ ਕਰਨ ਅਤੇ ਪਤਵੰਤਿਆਂ ਵਿੱਚ ਬੈਠਣ ਲਈ ਮੱਖਣ ਦੇ ਨਾਂਅ ਨੂੰ ਮਨਜੂਰੀ ਦਿੱਤੀ ਸੀ। ਉਨਾਂ ਕਿਹਾ ਕਿ ਮੱਖਣ ਦੀ ਸੀਨੀਅਰ ਅਕਾਲੀ ਅਤੇ ਭਾਜਪਾ ਆਗੂਆਂ ਨਾਲ ਮੌਜੂਦਗੀ ਸਾਫ ਸਬੂਤ ਹੈ ਕਿ ਉਨਾਂ ਦੇ ਡਰੱਗ ਮਾਫੀਆ ਨਾਲ ਸਬੰਧ ਹਨ।

ਵੜੈਚ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਇਹ ਜਾਣਨਾ ਚਾਹਿਆ ਕਿ ਕੀ ਉਨਾਂ ਨੂੰ ਪਤਾ ਸੀ ਕਿ ਉਨਾਂ ਦੇ ਨਾਲ ਡਰੱਗ ਮਾਫੀਆ ਦਾ ਮੈਂਬਰ ਬੈਠਾ ਹੈ। ਉਨਾਂ ਕਿਹਾ ਕਿ ਮੱਖਣ ਨੂੰ ਈਡੀ ਵੱਲੋਂ ਡਰੱਗ ਕੇਸ ਵਿੱਚ ਜਲੰਧਰ ਸਥਿੱਤ ਪੇਸ਼ ਹੋਣ ਲਈ ਸੰਮਨ ਕੀਤਾ ਗਿਆ ਹੈ।  ਉਨਾਂ ਕਿਹਾ ਕਿ ਇੱਕ ਡਰੱਗ ਕੇਸ ਵਿੱਚ ਈਡੀ ਦੇ ਹੁਕਮਾਂ ਉਤੇ ਪੰਜਾਬ ਪੁਲਿਸ ਨੇ ਮੱਖਣ ਦੇ ਪਿਤਾ ਕੁਲਵਿੰਦਰ ਸਿੰਘ ਦੀ 1.4 ਕਰੋੜ ਰੁਪਏ ਦੀ ਜਾਇਦਾਦ ਜਬਤ ਕੀਤੀ ਹੈ। ਇਹ ਜਾਇਦਾਦ ਨਸ਼ਿਆਂ ਤੋਂ ਇਕੱਠੇ ਕੀਤੇ ਪੈਸੇ ਨਾਲ ਬਣਾਈ ਹੋਈ ਦੱਸੀ ਜਾਂਦੀ ਹੈ

 
    ਵੜੈਚ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਇਹ ਜਾਣਨਾ ਚਾਹਿਆ ਕਿ ਕੀ ਉਨਾਂ ਨੂੰ ਪਤਾ ਸੀ ਕਿ ਉਨਾਂ ਦੇ ਨਾਲ ਡਰੱਗ ਮਾਫੀਆ ਦਾ ਮੈਂਬਰ ਬੈਠਾ ਹੈ। ਉਨਾਂ ਕਿਹਾ ਕਿ ਮੱਖਣ ਨੂੰ ਈਡੀ ਵੱਲੋਂ ਡਰੱਗ ਕੇਸ ਵਿੱਚ ਜਲੰਧਰ ਸਥਿੱਤ ਪੇਸ਼ ਹੋਣ ਲਈ ਸੰਮਨ ਕੀਤਾ ਗਿਆ ਹੈ।  ਉਨਾਂ ਕਿਹਾ ਕਿ ਇੱਕ ਡਰੱਗ ਕੇਸ ਵਿੱਚ ਈਡੀ ਦੇ ਹੁਕਮਾਂ ਉਤੇ ਪੰਜਾਬ ਪੁਲਿਸ ਨੇ ਮੱਖਣ ਦੇ ਪਿਤਾ ਕੁਲਵਿੰਦਰ ਸਿੰਘ ਦੀ 1.4 ਕਰੋੜ ਰੁਪਏ ਦੀ ਜਾਇਦਾਦ ਜਬਤ ਕੀਤੀ ਹੈ। ਇਹ ਜਾਇਦਾਦ ਨਸ਼ਿਆਂ ਤੋਂ ਇਕੱਠੇ ਕੀਤੇ ਪੈਸੇ ਨਾਲ ਬਣਾਈ ਹੋਈ ਦੱਸੀ ਜਾਂਦੀ ਹੈ। 
    ਆਪ ਕਨਵਨੀਨਰ ਨੇ ਕਿਹਾ ਕਿ ਡਰੱਗ ਤਸਕਰੀ ਵਿੱਚ ਸ਼ਾਮਿਲ ਹੋਣ ਕਾਰਨ ਮੱਖਣ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀ। ਉਸਨੂੰ ਸੁਖਬੀਰ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਉਸਨੂੰ ਸਿਆਸੀ ਛਤਰ-ਛਾਇਆ ਮੁਹੱਈਆ ਕਰਵਾਈ। ਉਨਾਂ ਕਿਹਾ ਕਿ ਮੱਖਣ ਕੌਮਾਂਤਰੀ ਨਸ਼ਾ ਚੇਨ ਦਾ ਹਿੱਸਾ ਹੈ, ਜਿਵੇਂ ਕਿ ਸੱਤਪ੍ਰੀਤ ਸੱਤਾ, ਜਿਸਦੇ ਮਜੀਠੀਆ ਨਾਲ ਕਰੀਬੀ ਰਿਸ਼ਤੇ ਹਨ। ਹਾਲੇ ਕੱਲ ਹੀ ਆਮ ਆਦਮੀ ਪਾਰਟੀ ਨੇ ਮਜੀਠੀਆ ਦੀਆਂ ਸੱਤਾ ਨਾਲ ਤਸਵੀਰਾਂ ਰਿਲੀਜ ਕੀਤੀਆਂ ਹਨ। 

Have something to say? Post your comment
More Punjabi News News
ਮਾਨਸਾ 'ਚ ਕੈਪਟਨ ਦੇ ਡਰਾਮੇ ਦੀ ਪੋਲ ਖੋਲ੍ਹੇਗੀ 'ਆਪ'- ਅਮਨ ਅਰੋੜਾ
ਕੈਪਟਨ ਅਤੇ ਬਾਦਲਾਂ ਵਿਚਕਾਰ ਨੇੜਤਾ ਕਾਰਨ ਕਾਂਗਰਸ ਸਰਕਾਰ ਭਿ੍ਰਸ਼ਟ ਅਕਾਲੀਆਂ ਖਿਲਾਫ ਕਾਰਵਾਈ ਕਰਨ ਤੋਂ ਭੱਜ ਰਹੀ ਹੈ- ਭਗਵੰਤ ਮਾਨ ਹਰਿਆਣਾ ਨੂੰ ਸ਼ਾਰਦਾ ਯਮੂਨਾ ਨਹਿਰ ਤੋਂ ਪਾਣੀ ਦਿੱਤਾ ਜਾਵੇ- ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਕਣਕ ਦੀ ਖਰੀਦ ਸੰਬੰਧੀ ਤਿਆਰੀਆਂ ਲਈ ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਬੇਨਤੀ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਨਸ਼ਾ-ਵਿਰੋਧੀ ਮੁਹਿੰਮ ਕੀਤੇ ਕਮਰਕੱਸੇ, ਉਮੀਦਵਾਰਾਂ ਤੇ ਵਲੰਟੀਅਰਾਂ ਤੋਂ ਅੰਕੜੇ ਮੰਗੇ
- ਵੜੈਚ ਵੱਲੋਂ ਆਲੂ ਉਤਪਾਦਕਾਂ ਲਈ ਨੈਫ਼ੇਡ ਦੁਆਰਾ ਵੀ ਖ਼ਰੀਦਦਾਰੀ ਅਤੇ ਮਾਲ-ਭਾੜੇ ਉੱਤੇ ਸਬਸਿਡੀ ਦੀ ਮੰਗ
ਮੌੜ ਧਮਾਕੇ ਦੇ ਪੀੜਤਾਂ ਨੂੰ ਮਿਲੇ ਸੰਜੇ ਸਿੰਘ, ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੀ ਕੀਤੀ ਮੰਗ
ਜੋਰਾ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਵਿਖੇ ਸਿੱਖਾਂ ਉਤੇ ਪੁਲਿਸ ਗੋਲੀਬਾਰੀ ਲਈ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ – ਕੇਜਰੀਵਾਲ
ਆਮ ਆਦਮੀ ਪਾਰਟੀ ਦਾ ਬਜਟ ਉਤੇ ਪ੍ਰਤੀਕਰਮ ਚੰਡੀਗੜ੍ਹ: ਹਰਸਿਮਰਤ ਬਾਦਲ ਵੱਲੋਂ ਜਾਰੀ ਬਿਆਨ “ਮੋਗਾ ਵਿੱਚ ਬਲਾਸਟ” ਨਾਲ ਹੋਇਆ ਖੁਲਾਸਾ, ਬਾਦਲ ਪਰਿਵਾਰ ਪੰਜਾਬ ਵਿੱਚ ਧਮਾਕੇ ਕਰਵਾ ਕੇ ਚੋਣਾਂ ਨੂੰ ਤਹਿਸ-ਨਹਿਸ ਕਰਨਾ ਚਾਹੁੰਦਾ ਹੈ