Tuesday, August 04, 2020
Follow us on
Download Mobile App
BREAKING NEWS
सीएम अरविंद केजरीवाल ने कोरोना वॉरियर डॉ. जोगिंदर के परिजनों को दी एक करोड़ की सहायता राशिबिहार के खेती बाजार पर PAU की सनसनीखेज रिपोर्ट के बारे में स्पष्टीकरण दें कैप्टन व बादल: भगवंत मानकोटा स्टोन की सीढ़ियों के निर्माण से कर्मपुरा वासियों को मिलेगा आराम: विधायक शिवचरण गोयलAAP सरकार के फैसले को खारिज करके BJP ने दिल्ली के 20लाख लोगों को धोखा दिया- राघव चड्ढा50वर्ष से अधिक उम्र वाले कर्मचारियों के सेवानिवृत्त और समीक्षा वाले कानून वापस ले सरकार: डॉ शशिकांतCYSS ने यूजीसी की प्रस्तावित ऑनलाइन/ऑफ़लाइन परीक्षा के विरोध में की राष्ट्रव्यापी भूख हड़तालमुख्यमंत्री अरविंद केजरीवाल ने कोरोना योद्धा डॉ. जावेद के परिजनों को दी एक करोड़ की सहायता राशिऑनलाइन परीक्षा के खिलाफ कल 31जुलाई को सीवाईएसएस करेगी राष्ट्रव्यापी प्रदर्शन
Punjabi News

ਵੱਡੀ ਹਾਰ ਨੂੰ ਵੇਖਦਿਆਂ, ਅਕਾਲੀ-ਭਾਜਪਾ ਗਠਜੋੜ ਵੱਲੋਂ ਪੰਜਾਬ ਚ ਕਾਂਗਰਸੀ ਉਮੀਦਵਾਰਾਂ ਨੂੰ ਸਮਰਥਨ ਆਪ ਆਮ ਆਦਮੀ ਪਾਰਟੀ ਦੀ ਚੜਤ ਨੂੰ ਰੋਕਣਾ ਚਾਹੁੰਦੇ ਹਨ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ - ਵੜੈਚ

January 29, 2017 06:34 PM

ਚੰਡੀਗੜ,
ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਗਾਇਆ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖਦਿਆਂ ਅਕਾਲੀ-ਭਾਜਪਾ ਗਠਜੋੜ ਨੇ ਇੱਕ ਨਵੀਂ ਚਾਲ ਖੇਡਦਿਆਂ ਕਈ ਸੀਟਾਂ ਉਤੇ ਕਾਂਗਰਸੀ ਉਮੀਦਵਾਰਾਂ ਨੂੰ ਸਮਰਥਨ ਦੇ ਦਿੱਤਾ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਕਾਂਗਰਸੀ ਉਮੀਦਵਾਰਾਂ ਨਾਲੋਂ ਜਿਆਦਾ ਹਵਾ ਹੈ ਅਤੇ ਅਕਾਲੀ ਜਾਂ ਭਾਜਪਾ ਉਮੀਦਵਾਰ ਆਪਣੀ ਜਮੀਨ ਗੁਆ ਚੁੱਕੇ ਹਨ। 
    ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਥੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਗੂਆਂ ਵੱਲੋਂ ਖਰੜ ਤੋਂ ਕਾਂਗਰਸੀ ਉਮੀਦਵਾਰ ਦੀ ਖੁਲ ਕੇ ਹਮਾਇਤ ਕੀਤੀ ਜਾ ਰਹੀ ਹੈ, ਜਿਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਆਪ ਡਾਇਲਾਗ ਕਮੇਟੀ ਦੇ ਕਨਵੀਨਰ ਕੰਵਰ ਸੰਧੂ ਜਿੱਤਣ ਦੀ ਹਾਲਤ ਵਿੱਚ ਹਨ। ਅਕਾਲੀ-ਭਾਜਪਾ ਗਠਜੋੜ ਵੱਲੋਂ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਦੇ ਖਿਲਾਫ ਇੱਕ ਕਮਜੋਰ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਉਮੀਦਵਾਰਾਂ ਵੱਲੋਂ ਕੰਗ ਨੂੰ ਹਮਾਇਤ ਕਰਨ ਦੀਆਂ ਮੀਡੀਆ ਵਿੱਚ ਰਿਪੋਰਟਾਂ ਆਈਆਂ ਹਨ (ਕਲਿੱਪਾਂ ਨੱਥੀ ਹਨ)।  ਉਨਾਂ ਕਿਹਾ ਕਿ ਖਰੜ ਉਨਾਂ ਬਹੁਤੀਆਂ ਸੀਟਾਂ ਵਿੱਚੋਂ ਇੱਕ ਹੈ, ਜਿੱਥੇ ਅਜਿਹਾ ਸਭ ਵੇਖਣ ਨੂੰ ਮਿਲ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਵੱਲੋਂ ਵੀ ਬਾਦਲਾਂ ਨੂੰ ਉਨਾਂ ਦੇ ਜੱਦੀ ਹਲਕਿਆਂ ਵਿੱਚ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 
    ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੂਬਾਈ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਕਾਲੀ-ਭਾਜਪਾ-ਕਾਂਗਰਸ ਦੇ ਨਾਪਾਕ ਗਠਜੋੜ ਬਾਰੇ ਪਹਿਲਾਂ ਹੀ ਸੁਚੇਤ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਚੋਣਾਂ ਵਿੱਚ ਆਪਣੀ ਹਾਰ ਸਾਫ ਨਜਰ ਆ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਅੰਦਾਜਾ ਲਗਾ ਚੁੱਕੀ ਹੈ ਕਿ ਅਕਾਲੀਆਂ ਵੱਲੋਂ ਸੂਬੇ ਦੇ ਸੋਮਿਆਂ ਦੀ ਖੁੱਲੀ ਲੁੱਟ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਪੰਜਾਬ ਦੀ ਜਨਤਾ ਦੀਆਂ ਭਾਵਨਾਵਾਂ ਬਾਦਲ ਪਰਿਵਾਰ ਦੇ ਖਿਲਾਫ ਹਨ, ਜਿਸ ਕਾਰਨ ਆਮ ਆਦਮੀ ਪਾਰਟੀ ਹੁੰਝਾ ਫੇਰ ਜਿੱਤ ਹਾਸਿਲ ਕਰੇਗੀ।

 ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਤੋਂ ਚੋਣ ਕੇਵਲ ਪ੍ਰਕਾਸ਼ ਸਿੰਗ ਬਾਦਲ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ, ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਤੋਂ ਹਾਰ ਰਹੇ ਹਨ। ਕਾਂਗਰਸ ਨੇ ਜਲਾਲਾਬਾਦ ਤੋਂ ਰਵਨੀਤ ਬਿੱਟੂ ਨੂੰ ਉਤਾਰਿਆ ਹੈ, ਤਾਂ ਜੋ ਬਾਦਲਾਂ ਵਿਰੋਧੀ ਵੋਟਾਂ ਨੂੰ ਵੰਡ ਕੇ ਸੁਖਬੀਰ ਬਾਦਲ ਨੂੰ ਜਿਤਾਇਆ ਜਾ ਸਕੇ। ਉਨਾਂ ਕਿਹਾ ਕਿ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਘੁਬਾਇਆ ਦਾ ਹਲਕਾ ਵੀ ਸੁਖਬੀਰ ਬਾਦਲ ਨੂੰ ਜਿਤਾਉਣ ਲਈ ਬਦਲਿਆ ਗਿਆ ਹੈ, ਪ੍ਰੰਤੂ ਰਾਏ ਸਿੱਖ ਭਾਈਚਾਰੇ ਦੀਆਂ ਵੋਟਾਂ ਆਮ ਆਦਮੀ ਪਾਰਟੀ ਦੇ ਨਾਲ ਹਨ। 


    ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਤੋਂ ਚੋਣ ਕੇਵਲ ਪ੍ਰਕਾਸ਼ ਸਿੰਗ ਬਾਦਲ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ, ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਤੋਂ ਹਾਰ ਰਹੇ ਹਨ। ਕਾਂਗਰਸ ਨੇ ਜਲਾਲਾਬਾਦ ਤੋਂ ਰਵਨੀਤ ਬਿੱਟੂ ਨੂੰ ਉਤਾਰਿਆ ਹੈ, ਤਾਂ ਜੋ ਬਾਦਲਾਂ ਵਿਰੋਧੀ ਵੋਟਾਂ ਨੂੰ ਵੰਡ ਕੇ ਸੁਖਬੀਰ ਬਾਦਲ ਨੂੰ ਜਿਤਾਇਆ ਜਾ ਸਕੇ। ਉਨਾਂ ਕਿਹਾ ਕਿ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਘੁਬਾਇਆ ਦਾ ਹਲਕਾ ਵੀ ਸੁਖਬੀਰ ਬਾਦਲ ਨੂੰ ਜਿਤਾਉਣ ਲਈ ਬਦਲਿਆ ਗਿਆ ਹੈ, ਪ੍ਰੰਤੂ ਰਾਏ ਸਿੱਖ ਭਾਈਚਾਰੇ ਦੀਆਂ ਵੋਟਾਂ ਆਮ ਆਦਮੀ ਪਾਰਟੀ ਦੇ ਨਾਲ ਹਨ। 
     ਉਨਾਂ ਕਿਹਾ ਕਿ ਅਕਾਲੀ ਦਲ ਦੇ 6 ਮੌਜੂਦਾ ਵਿਧਾਇਕਾਂ ਵੱਲੋਂ ਕਾਂਗਰਸ ਵਿੱਚ ਸ਼ਾਮਿਲ ਹੋਣਾ ਵੀ ਇਸੇ ਨਾਪਾਕ ਗਠਜੋੜ ਦਾ ਹਿੱਸਾ ਹੈ, ਤਾਂ ਜੋ ਕਾਂਗਰਸ ਦੇ ਹੱਕ ਵਿੱਚ ਝੂਠੀ ਲਹਿਰ ਪੈਦਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਸਭ ਚੰਗੀ ਤਰਾਂ ਜਾਣਦੇ ਹਨ ਕਿ ਕਾਂਗਰਸ ਨੇ ਅਕਾਲੀ ਦਲ ਦੀ ਸਹਾਇਤਾ ਕਰਨ ਲਈ ਤਿੰਨ ਸੀਟਾਂ ਤਲਵੰਡੀ ਸਾਬੋ, ਧੂਰੀ ਅਤੇ ਮੋਗਾ ਖਾਲੀ ਛੱਡ ਦਿੱਤੀਆਂ ਸਨ ਅਤੇ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਨੂੰ ਜਿੱਤ ਦੁਆਈ ਸੀ। ਜੋਗਿੰਦਰਪਾਲ ਜੈਨ, ਜੀਤ ਮਹਿੰਦਰ ਸਿੱਧੂ ਅਤੇ ਅਰਵਿੰਦ ਖੰਨਾ, ਸਾਰੇ ਹੀ ਕੈਪਟਨ ਅਮਰਿੰਦਰ ਦੇ ਖਾਸ ਸਨ ਅਤੇ ਉਨਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਤਿੰਨੋਂ ਸੀਟਾਂ ਅਕਾਲੀ ਦਲ ਦੀਆਂ ਝੋਲੀ ਪਾਈਆਂ ਸਨ, ਜਿਸ ਕਾਰਨ ਸੁਖਬੀਰ ਬਾਦਲ ਨੂੰ ਵਿਧਾਨ ਸਭਾ ਵਿੱਚ ਪੂਰਣ ਬਹੁਮਤ ਹਾਸਿਲ ਹੋ ਗਿਆ ਸੀ ਅਤੇ ਉਸਨੂੰ ਭਾਜਪਾ ਦੇ ਸਮਰਥਨ ਦੀ ਜਰੂਰਤ ਨਹੀਂ ਰਹੀ ਸੀ।
ਵੜੈਚ ਨੇ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਹਰ ਹਥਕੰਡਾ ਅਪਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਲੋਕ ਹੁਣ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਝੀਆਂ ਚਾਲਾਂ ਨੂੰ ਚੰਗੀ ਤਰਾਂ ਜਾਣ ਗਏ ਹਨ ਅਤੇ ਉਨਾਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ। ਵੜੈਚ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਦੋਵਾਂ ਪਾਰਟੀਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਣ। ਉਨਾਂ ਮੁੜ ਦੋਹਰਾਇਆ ਕਿ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਬਾਦਲ ਪਰਿਵਾਰ ਵੱਲੋਂ ਕੀਤੇ ਗਏ ਘੋਟਾਲਿਆਂ ਦੀ ਜਾਂਚ ਕਰਵਾਏਗੀ, ਜਿਸ ਕਾਰਨ ਬਾਦਲ ਪਰਿਵਾਰ ਵੱਲੋਂ ਕਾਂਗਰਸ ਨਾਲ ਨਾਪਾਕ ਗਠਜੋੜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕਾਂਗਰਸ ਵੀ ਪੰਜਾਬ ਵਿੱਚ ਨਸ਼ਿਆਂ ਅਤੇ ਰੇਤਾ ਬਜਰੀ ਮਾਫੀਆ ਲਈ ਬਰਾਬਰ ਦੀ ਜਿੰਮੇਵਾਰ ਹੈ। ਦੋਵਾਂ ਪਾਰਟੀਆਂ ਦੇ ਆਗੂ ਗੈਰਕਾਨੂੰਨੀ ਕਾਰੋਬਾਰਾਂ ਵਿੱਚ ਹਿੱਸੇਦਾਰ ਹਨ। 
    

Have something to say? Post your comment
More Punjabi News News
बिहार के खेती बाजार पर PAU की सनसनीखेज रिपोर्ट के बारे में स्पष्टीकरण दें कैप्टन व बादल: भगवंत मान
पंजाब में कृषि को जोंक की तरह चूस रहा है भ्रष्ट सरकारी तंत्र, जिप्सम घोटाले की हो न्यायिक जांच - AAP
आम घरों के बच्चों को साजिश के तहत शिक्षा से वंचित रख रही है कैप्टन अमरिन्दर सरकार - भगवंत मान
डीएसजीएमसी चुनाव की प्रक्रिया शुरू, मंत्री राजेंद्र गौतम ने सभी दलों के साथ की बैठक
बिना मापदंड के लाखों उपभोक्ताओं के राशन कार्ड काटना गलत, AAP ने सौंपा मांग पत्र - मनजीत सिंह बिलासपुर
अगर सीधी भर्ती ही करनी है, तो क्यों बांधे पीपीएससी व एसएसएस बोर्ड जैसे ‘सफेद हाथी’ - प्रिंसीपल बुद्ध राम
मोगा सेक्स स्कैंडल-3 की सीबीआई से जांच करवाएं सीएम कैप्टन अमरिन्दर - हरपाल सिंह चीमा
छोटे किसानों को मनरेगा का लाभ सुनिश्चित करे कैप्टन सरकार - आप
बादलों की तरह अब कैप्टन अमरिन्दर सिंह हैं पंजाब की बर्बादी की असली जड़ - हरपाल सिंह चीमा
निकम्मे CM को हटा नहीं सकते, खुद इस्तीफे देने की हिम्मत दिखाएं कांग्रेसी मंत्री-विधायक: आप