Wednesday, January 17, 2018
Follow us on
Punjabi News

ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਪ੍ਰਮੁੱਖ ਟ੍ਰੈਫਿਕ ਲਾਇਟਾਂ ਉਤੇ ਵਿਲੱਖਣ ਤੇ ਸ਼ਾਨਦਾਰ ਚੋਣ ਪ੍ਰਚਾਰ ਕੀਤਾ

January 29, 2017 06:20 PM

ਚੰਡੀਗੜ,
    ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਰਾਜਨੀਤਿਕ ਸੁਨਾਮੀ ਦੇ ਦਰਮਿਆਨ ਪਾਰਟੀ ਨੇ ਅੱਜ ਵਿਲੱਖਣ ਅਭਿਆਨ ਚਲਾਇਆ, ਜਿਸ ਵਿੱਚ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਚੌਰਾਹਿਆਂ ਉਤੇ ਸੈਂਕੜੇ ਕੇਜਰੀਵਾਲ ਵਿਖਾਈ ਦਿੱਤੇ। ਅੰਮਿ੍ਰਤਸਰ, ਪਠਾਨਕੋਟ, ਜਲੰਧਰ, ਬਠਿੰਡਾ ਅਤੇ ਪਟਿਆਲਾ ਸ਼ਹਿਰਾਂ ਦੇ ਨਿਵਾਸਿਆਂ ਨੂੰ ਚੌਕਾਉਂਦਿਆਂ ਪ੍ਰਮੁੱਖ ਚੌਰਾਹਿਆਂ ਉਤੇ ਸੈਂਕੜੇ ਕੇਜਰੀਵਾਲ ਪ੍ਰਚਾਰ ਕਰਦੇ ਵੇਖੇ ਗਏ। ਪੰਜਾਬ ਵਿੱਚ ਇਸ ਤਰਾਂ ਦੇ ਕੀਤੇ ਗਏ ਚੋਣ ਪ੍ਰਚਾਰ ਨੂੰ ਰਾਹਗੀਰਾਂ ਨੇ ਰੁਕ-ਰੁਕ ਕੇ ਵੇਖਿਆ ਅਤੇ ਕਈ ਵਾਰ ਤਾਂ ਉਨਾਂ ਨੇ ਲੰਘਣ ਦਾ ਸਿਗਨਲ ਤੱਕ ਮਿਸ ਕਰ ਦਿੱਤਾ। 
    ਹੱਥਾਂ ਵਿੱਚ ਝਾੜੂ ਅਤੇ ਚਿਹਰੇ ਉਤੇ ਅਰਵਿੰਦ ਕੇਜਰੀਵਾਲ ਦੇ ਮਖੌਟੇ ਪਹਿਨੇ ਹੋਏ ਆਮ ਆਦਮੀ ਪਾਰਟੀ ਦੇ ਸੈਂਕੜੇ ਵਲੰਟੀਅਰਾਂ ਵੱਲੋਂ “ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਆਂ, ਬਾਦਲਾਂ ਨੂੰ ਸਬਕ ਸਿਖਾ ਦਿਓ ਪੰਜਾਬੀਓ” ਦਾ ਨਾਅਰਾ ਲਗਾਇਆ ਗਿਆ। ਲੋਕਾਂ ਨੇ ਇਸ ਵਿਲੱਖਣ ਅਭਿਆਨ ਨੂੰ ਬਹੁਤ ਪਸੰਦ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਗੀਤ ਉਤੇ ਡਾਂਸ ਵੀ ਕੀਤਾ। ਕਈ ਲੋਕ ਤਾਂ ਕੇਜਰੀਵਾਲ ਦੇ ਚਿਹਰੇ ਵਾਲਾ ਮਖੌਟਾ ਤੱਕ ਮੰਗਦੇ ਹੋਏ ਵੀ ਵਿਖਾਈ ਦਿੱਤੇ। 
    ਆਮ ਆਦਮੀ ਪਾਰਟੀ ਦੇ ਜਲੰਧਰ (ਕੇਂਦਰੀ) ਤੋਂ ਉਮੀਦਵਾਰ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਵੇਰੇ ਅਤੇ ਸ਼ਾਮ ਵੇਲੇ ਪੂਰੇ ਸੂਬੇ ਵਿੱਚ ਇਸ ਤਰਾਂ ਦਾ ਅਨੋਖਾ ਪ੍ਰਚਾਰ ਕਰ ਰਹੇ ਹਨ। ਇਸ ਅਭਿਆਨ ਨੂੰ ਸਫਲ ਦਸਦਿਆਂ ਉਨਾਂ ਕਿਹਾ ਕਿ ਰਾਹਗੀਰਾਂ ਨੇ ਵਲੰਟੀਅਰਾਂ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਉਤੇ ਵੀ ਚਰਚਾ ਕੀਤੀ। 
    ਆਮ ਆਦਮੀ ਪਾਰਟੀ ਦੇ ਜਲੰਧਰ (ਕੈਂਟ) ਤੋਂ ਉਮੀਦਵਾਰ ਐਚਐਸ ਵਾਲੀਆ ਨੇ ਕਿਹਾ ਕਿ ਚੌਰਾਹਿਆਂ ਤੋਂ ਗੁਜਰਦੇ ਲੋਕਾਂ ਦੇ ਉਤਸ਼ਾਹ ਅਤੇ ਸਮਰਥਨ ਨੂੰ ਵੇਖਦਿਆਂ ਬਹੁਤ ਆਸਾਨੀ ਨਾਲ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦਾ ਨਤੀਜਾ ਕੀ ਹੋਵੇਗਾ। 
    ਇਸ ਦੌਰਾਨ ਵਲੰਟੀਅਰਾਂ ਨੇ “ਇਸ ਵਾਰ ਚੱਲੇਗਾ ਪੰਜਾਬ ਵਿੱਚ ਝਾੜੂ “ ਜਿਹੇ ਸੰਦੇਸ਼ ਦੇ ਬੈਨਰ ਫੜੇ ਹੋਏ ਸਨ ਅਤੇ ਇਨਾਂ ਉਤੇ ਮੀਡੀਆ ਦੀਆਂ ਉਨਾਂ ਰਿਪੋਰਟਾਂ ਨੂੰ ਵੀ ਲਗਾਇਆ ਗਿਆ ਸੀ, ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਬਹੁਮਤ ਮਿਲਣ ਬਾਰੇ ਦਰਸਾਇਆ ਗਿਆ ਸੀ।  

Have something to say? Post your comment
More Punjabi News News
ਮਾਨਸਾ 'ਚ ਕੈਪਟਨ ਦੇ ਡਰਾਮੇ ਦੀ ਪੋਲ ਖੋਲ੍ਹੇਗੀ 'ਆਪ'- ਅਮਨ ਅਰੋੜਾ
ਕੈਪਟਨ ਅਤੇ ਬਾਦਲਾਂ ਵਿਚਕਾਰ ਨੇੜਤਾ ਕਾਰਨ ਕਾਂਗਰਸ ਸਰਕਾਰ ਭਿ੍ਰਸ਼ਟ ਅਕਾਲੀਆਂ ਖਿਲਾਫ ਕਾਰਵਾਈ ਕਰਨ ਤੋਂ ਭੱਜ ਰਹੀ ਹੈ- ਭਗਵੰਤ ਮਾਨ ਹਰਿਆਣਾ ਨੂੰ ਸ਼ਾਰਦਾ ਯਮੂਨਾ ਨਹਿਰ ਤੋਂ ਪਾਣੀ ਦਿੱਤਾ ਜਾਵੇ- ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਕਣਕ ਦੀ ਖਰੀਦ ਸੰਬੰਧੀ ਤਿਆਰੀਆਂ ਲਈ ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਬੇਨਤੀ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਨਸ਼ਾ-ਵਿਰੋਧੀ ਮੁਹਿੰਮ ਕੀਤੇ ਕਮਰਕੱਸੇ, ਉਮੀਦਵਾਰਾਂ ਤੇ ਵਲੰਟੀਅਰਾਂ ਤੋਂ ਅੰਕੜੇ ਮੰਗੇ
- ਵੜੈਚ ਵੱਲੋਂ ਆਲੂ ਉਤਪਾਦਕਾਂ ਲਈ ਨੈਫ਼ੇਡ ਦੁਆਰਾ ਵੀ ਖ਼ਰੀਦਦਾਰੀ ਅਤੇ ਮਾਲ-ਭਾੜੇ ਉੱਤੇ ਸਬਸਿਡੀ ਦੀ ਮੰਗ
ਮੌੜ ਧਮਾਕੇ ਦੇ ਪੀੜਤਾਂ ਨੂੰ ਮਿਲੇ ਸੰਜੇ ਸਿੰਘ, ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੀ ਕੀਤੀ ਮੰਗ
ਜੋਰਾ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਵਿਖੇ ਸਿੱਖਾਂ ਉਤੇ ਪੁਲਿਸ ਗੋਲੀਬਾਰੀ ਲਈ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ – ਕੇਜਰੀਵਾਲ
ਆਮ ਆਦਮੀ ਪਾਰਟੀ ਦਾ ਬਜਟ ਉਤੇ ਪ੍ਰਤੀਕਰਮ ਚੰਡੀਗੜ੍ਹ: ਹਰਸਿਮਰਤ ਬਾਦਲ ਵੱਲੋਂ ਜਾਰੀ ਬਿਆਨ “ਮੋਗਾ ਵਿੱਚ ਬਲਾਸਟ” ਨਾਲ ਹੋਇਆ ਖੁਲਾਸਾ, ਬਾਦਲ ਪਰਿਵਾਰ ਪੰਜਾਬ ਵਿੱਚ ਧਮਾਕੇ ਕਰਵਾ ਕੇ ਚੋਣਾਂ ਨੂੰ ਤਹਿਸ-ਨਹਿਸ ਕਰਨਾ ਚਾਹੁੰਦਾ ਹੈ