Wednesday, January 17, 2018
Follow us on
Punjabi News

ਬਾਦਲਾਂ ਅਤੇ ਕਾਂਗਰਸ ਦੇ ਚੁੰਗਲ ਵਿੱਚੋਂ ਪੰਜਾਬ ਨੂੰ ਆਜਾਦ ਕਰਵਾਉਣ ਲਈ ਹਜਾਰਾਂ ਐਨਆਰਆਈ ਜਲੰਧਰ ਪਹੁੰਚੇ

January 28, 2017 07:16 PM

ਜਲੰਧਰ/ਚੰਡੀਗੜ੍ਹ, 

ਆਪਣੇ ਇੱਕ ਹੱਥ ਵਿੱਚ ਝਾੜੂ ਅਤੇ ਦੂਜੇ ਹੱਥ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਫੜ ਕੇ ਹਜਾਰਾਂ ਪ੍ਰਵਾਸੀ ਪੰਜਾਬੀਆਂ ਨੇ ਅੱਜ ਜਲੰਧਰ ਨਾਲ ਲਗਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਜੋਰਦਾਰ ਚੋਣ ਪ੍ਰਚਾਰ ਕੀਤਾ, ਤਾਂ ਜੋ ਉਹ ਬਾਦਲਾਂ ਦੇ ਭ੍ਰਿਸ਼ਟ ਸਾਸ਼ਨ ਤੋਂ ਪੰਜਾਬ ਦੇ ਲੋਕਾਂ ਨੂੰ ਆਜਾਦ ਕਰਵਾ ਸਕਣ।

        ਚਲੋ ਪੰਜਾਬ ਐਨਆਰਆਈ ਰੈਲੀ ਦੇ ਬੈਨਰ ਹੇਠ ਪ੍ਰਵਾਸੀਆਂ ਨਾਲ ਭਰੇ ਹੋਏ 300 ਤੋਂ ਜਿਆਦਾ ਵਾਹਨਾਂ ਦਾ ਕਾਫਿਲਾ ਜਲੰਧਰ ਦੇ ਭਗਵਾਨ ਰਵੀ ਦਾਸ ਚੌਕ ਤੋਂ ਸ਼ੁਰੂ ਹੋਇਆ ਅਤੇ ਐਨਆਰਆਈ ਬਹੁਤਾਤ ਵਾਲੇ ਹਲਕੇ ਨਕੋਦਰ ਵੱਲ ਵਧਿਆ। ਰਾਸਤੇ ਵਿੱਚ ਲੋਕ ਇਹ ਵੇਖ ਕੇ ਬਹੁਤ ਹੈਰਾਨ ਹੋਏ ਕਿ ਐਨੀ ਵੱਡੀ ਗਿਣਤੀ ਵਿੱਚ ਐਨਆਰਆਈ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ। ਉਨਾਂ ਵੱਲੋਂ ਨਾਅਰੇ ਲਗਾਏ ਜਾ ਰਹੇ ਸਨਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ, ਬਾਦਲਾਂ ਨੂੰ ਸਬਕ ਸਿਖਾ ਦਿਓ ਪੰਜਾਬੀਓ

ਚਲੋ ਪੰਜਾਬ ਐਨਆਰਆਈ ਰੈਲੀ ਦੇ ਬੈਨਰ ਹੇਠ ਪ੍ਰਵਾਸੀਆਂ ਨਾਲ ਭਰੇ ਹੋਏ 300 ਤੋਂ ਜਿਆਦਾ ਵਾਹਨਾਂ ਦਾ ਕਾਫਿਲਾ ਜਲੰਧਰ ਦੇ ਭਗਵਾਨ ਰਵੀ ਦਾਸ ਚੌਕ ਤੋਂ ਸ਼ੁਰੂ ਹੋਇਆ ਅਤੇ ਐਨਆਰਆਈ ਬਹੁਤਾਤ ਵਾਲੇ ਹਲਕੇ ਨਕੋਦਰ ਵੱਲ ਵਧਿਆ। ਰਾਸਤੇ ਵਿੱਚ ਲੋਕ ਇਹ ਵੇਖ ਕੇ ਬਹੁਤ ਹੈਰਾਨ ਹੋਏ ਕਿ ਐਨੀ ਵੱਡੀ ਗਿਣਤੀ ਵਿੱਚ ਐਨਆਰਆਈ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ। ਉਨਾਂ ਵੱਲੋਂ ਨਾਅਰੇ ਲਗਾਏ ਜਾ ਰਹੇ ਸਨਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ, ਬਾਦਲਾਂ ਨੂੰ ਸਬਕ ਸਿਖਾ ਦਿਓ ਪੰਜਾਬੀਓ

ਪ੍ਰਵਾਸੀ ਪੰਜਾਬੀਆਂ ਦਾ ਇਹ ਕਾਫਿਲਾ ਜਲੰਧਰ ਜਿਲੇ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚੋਂ ਗੁਜਰਿਆ, ਜਿੱਥੇ ਕਿ ਲੋਕਾਂ ਵੱਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।  

ਜੋਬਨ ਰੰਧਾਵਾ (ਚਲੋ ਪੰਜਾਬ ਲਹਿਰ ਦੇ ਮੋਢੀ), ਸੁਸ਼ਮਾ ਹਾਂਡਾ (ਕੌਮੀ ਸਕੱਤਰ, ਆਪ ਕੈਨੇਡਾ) ਅਤੇ ਸਤਿਬੀਰ ਬਰਾੜ (ਆਉਟਰੀਚ ਕਨਵੀਨਰ, ਆਪ ਯੂਐਸਏ) ਵੱਲੋਂ ਚੋਣ ਪ੍ਰਚਾਰ ਦੀ ਅਗਵਾਈ ਕੀਤੀ ਜਾ ਰਹੀ ਸੀ।
        ਜਿਵੇਂ ਹੀ ਕਾਫਿਲਾ ਨੋਕਦਰ ਪਹੁੰਚਿਆ, ਸਾਰੇ ਪ੍ਰਵਾਸੀ ਪੰਜਾਬੀ ਆਪਣੇ ਵਾਹਨਾਂ ਉਤੋਂ ਥੱਲੇ ਉਤਰ ਗਏ ਅਤੇ ਉਨਾਂ ਨੇ ਆਮ ਆਦਮੀ ਪਾਰਟੀ ਦੇ ਗੀਤ ਦੀਆਂ ਧੁੰਨਾਂ ਉਤੇ ਨੱਚਣਾ ਸ਼ੁਰੂ ਕਰ ਦਿੱਤਾ।

        ਕਾਫਿਲੇ ਵਿੱਚ ਹੋਰ ਪ੍ਰਵਾਸੀ ਅਹਿਮ ਹਸਤੀਆਂ ਚ ਸੁਰਿੰਦਰ ਮਾਵੀ, ਜੋਧਬੀਰ ਜੋਧਾ, ਜਗਤਾਰ ਸੰਘੇੜਾ (ਆਪ ਦੇ ਐਨਆਰਆਈ ਕਨਵੀਨਰ) ਪ੍ਰੀਤੀ ਮੈਨਨ (ਕੋ-ਕਨਵੀਨਰ, ਆਪ ਓਵਰਸੀਜ) ਅਤੇ ਅਮਰੀਕਾ ਤੋਂ ਅਮ੍ਰਿਤਪਾਲ ਸਿੰਘ ਅਤੇ ਮਨਜਿੰਦਰ ਸਿੰਘ ਮੌਜੂਦ ਸਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਸੁਰਿੰਦਰ ਮਾਵੀ ਨੇ ਕਿਹਾ ਕਿ ਉਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਇਤਿਹਾਸ ਵਿੱਚ ਐਨਆਰਆਈ ਰੈਲੀ ਦਾ ਹਿੱਸਾ ਬਣੇ ਹਨ। ਵੱਡੀ ਗਿਣਤੀ ਵਿੱਚ ਐਨਆਰਆਈ ਪੰਜਾਬ ਨੂੰ ਬਚਾਉਣ ਲਈ ਆਏ ਹਨ ਅਤੇ ਉਹ ਉਨਾਂ ਦੇ ਨਾਲ ਹਨ।

ਇੱਕ ਹੋਰ ਐਨਆਰਆਈ ਸਤਬੀਰ ਸਿੰਘ ਬਰਾੜ, ਜੋ ਕਿ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੇ ਸਨ, ਨੇ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸਨ, ਪਰ ਇਸ ਦੇ ਬਾਵਜੂਦ ਪ੍ਰਵਾਸੀ ਪੰਜਾਬੀਆਂ ਨੇ ਵਿਖਾ ਦਿੱਤਾ ਕਿ ਉਹ ਪੰਜਾਬ ਦੇ ਅਸਲੀ ਸ਼ੇਰ ਹਨ।

ਇਸ ਮੌਕੇ ਜੋਬਨ ਰੰਧਾਵਾ ਨੇ ਕਿਹਾ ਕਿ ਚਲੋ ਪੰਜਾਬ ਮੁਹਿਮ ਹੁਣ ਘਰੇਲੂ ਐਨਆਰਆਈ ਕ੍ਰਾਂਤੀ ਬਣ ਚੁੱਕੀ ਹੈ। ਉਨਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਇਹ ਸਾਫ ਹੈ ਕਿ ਆਮ ਆਦਮੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ 100 ਤੋਂ ਜਿਆਦਾ ਸੀਟਾਂ ਹਾਸਿਲ ਕਰੇਗੀ।
        ਉਨਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣ ਅਤੇ ਕਾਂਗਰਸ ਨੂੰ ਪੰਜਾਬ ਦੀ ਸੱਤਾ ਉਤੇ ਕਾਬਿਜ ਹੋਣ ਤੋਂ ਰੋਕਣ ਦਾ ਮਨ ਬਣਾ ਚੁੱਕੇ ਹਨ।

Have something to say? Post your comment
More Punjabi News News
ਮਾਨਸਾ 'ਚ ਕੈਪਟਨ ਦੇ ਡਰਾਮੇ ਦੀ ਪੋਲ ਖੋਲ੍ਹੇਗੀ 'ਆਪ'- ਅਮਨ ਅਰੋੜਾ
ਕੈਪਟਨ ਅਤੇ ਬਾਦਲਾਂ ਵਿਚਕਾਰ ਨੇੜਤਾ ਕਾਰਨ ਕਾਂਗਰਸ ਸਰਕਾਰ ਭਿ੍ਰਸ਼ਟ ਅਕਾਲੀਆਂ ਖਿਲਾਫ ਕਾਰਵਾਈ ਕਰਨ ਤੋਂ ਭੱਜ ਰਹੀ ਹੈ- ਭਗਵੰਤ ਮਾਨ ਹਰਿਆਣਾ ਨੂੰ ਸ਼ਾਰਦਾ ਯਮੂਨਾ ਨਹਿਰ ਤੋਂ ਪਾਣੀ ਦਿੱਤਾ ਜਾਵੇ- ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਕਣਕ ਦੀ ਖਰੀਦ ਸੰਬੰਧੀ ਤਿਆਰੀਆਂ ਲਈ ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਬੇਨਤੀ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਨਸ਼ਾ-ਵਿਰੋਧੀ ਮੁਹਿੰਮ ਕੀਤੇ ਕਮਰਕੱਸੇ, ਉਮੀਦਵਾਰਾਂ ਤੇ ਵਲੰਟੀਅਰਾਂ ਤੋਂ ਅੰਕੜੇ ਮੰਗੇ
- ਵੜੈਚ ਵੱਲੋਂ ਆਲੂ ਉਤਪਾਦਕਾਂ ਲਈ ਨੈਫ਼ੇਡ ਦੁਆਰਾ ਵੀ ਖ਼ਰੀਦਦਾਰੀ ਅਤੇ ਮਾਲ-ਭਾੜੇ ਉੱਤੇ ਸਬਸਿਡੀ ਦੀ ਮੰਗ
ਮੌੜ ਧਮਾਕੇ ਦੇ ਪੀੜਤਾਂ ਨੂੰ ਮਿਲੇ ਸੰਜੇ ਸਿੰਘ, ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੀ ਕੀਤੀ ਮੰਗ
ਜੋਰਾ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਵਿਖੇ ਸਿੱਖਾਂ ਉਤੇ ਪੁਲਿਸ ਗੋਲੀਬਾਰੀ ਲਈ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ – ਕੇਜਰੀਵਾਲ
ਆਮ ਆਦਮੀ ਪਾਰਟੀ ਦਾ ਬਜਟ ਉਤੇ ਪ੍ਰਤੀਕਰਮ ਚੰਡੀਗੜ੍ਹ: ਹਰਸਿਮਰਤ ਬਾਦਲ ਵੱਲੋਂ ਜਾਰੀ ਬਿਆਨ “ਮੋਗਾ ਵਿੱਚ ਬਲਾਸਟ” ਨਾਲ ਹੋਇਆ ਖੁਲਾਸਾ, ਬਾਦਲ ਪਰਿਵਾਰ ਪੰਜਾਬ ਵਿੱਚ ਧਮਾਕੇ ਕਰਵਾ ਕੇ ਚੋਣਾਂ ਨੂੰ ਤਹਿਸ-ਨਹਿਸ ਕਰਨਾ ਚਾਹੁੰਦਾ ਹੈ