Monday, April 24, 2017
Follow us on
BREAKING NEWS
दिल्ली नगर निगम चुनाव में आम आदमी पार्टी की 272 में से 218 पर बढ़तचुनाव प्रचार के अंतिम चरण में नेहा न. 1 आस-पास भी नहीं ठहर पा रहे हैं प्रतिद्वंदी प्रत्याशीविकास किया है, विकास करेंगे, जनसेवा में जीवन न्योछावर करेंगे : सोमवती बोली, जीवन का एक मात्र लक्ष्य जनता की सेवा‘आप’ ने लिखा बीजेपी अध्यक्ष अमित शाह को पत्र, दिल्ली नगर निगम में भाजपा के कुशासन से कराया अवगत'आप' के रियाजुद्दीन के समर्थन में उमड़ रहा है शास्त्री पार्क में जन सैलाबजनता का मिल रहा है भरपूर समर्थन, सर्वे दिखा रहा है निश्चित जीतचुनाव प्रचार के अंतिम चरण में पहले नम्बर पर पहुंचे देश राज अग्रवालघोंडा वार्ड में समस्याओं की अनदेखी, निगम उदासीन: पुष्पा रानी
 
National

ਸੀਨੀਅਰ ਕਾਂਗਰਸੀ ਆਗੂ ਰਾਜਵਿੰਦਰ ਲੱਕੀ ਅਤੇ ਅਸ਼ੋਕ ਸਾਮਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ

January 11, 2017 08:56 PM

ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ ਬਲਾਚੌਰ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਅਤੇ ਫਾਜਿਲਕਾ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਸ਼ੋਕ ਸਾਮਾ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।

            ਐਡਵੋਕੇਟ ਲੱਕੀ ਨੇ ਆਪਣਾ ਸਿਆਸੀ ਸਫਰ ਵਿਦਿਆਰਥੀ ਆਗੂ ਦੇ ਤੌਰ ਉਤੇ ਸ਼ੁਰੂ ਕੀਤਾ ਸੀ ਅਤੇ 2004 ਵਿੱਚ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਪ੍ਰਧਾਨ ਚੁਣੇ ਗਏ ਸਨ। ਇਸ ਤੋਂ ਬਾਅਦ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਿਲ ਹੋਏ ਅਤੇ ਨਵਾਂਸ਼ਹਿਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਉਨਾਂ ਨੇ 2012 ਵਿੱਚ ਕਾਂਗਰਸ ਦੀ ਟਿਕਟ ਉਤੇ ਬਲਾਚੌਰ ਤੋਂ ਵਿਧਾਨ ਸਭਾ ਚੋਣ ਲੜੀ ਸੀ। ਕੈਪਟਨ ਅਮਰਿੰਦਰ ਸਿੰਘ , ਅੰਬਿਕਾ ਸੋਨੀ ਅਤੇ ਵਿਜੇਇੰਦਰ ਸਿੰਗਲਾ ਦੇ ਕਰੀਬੀ ਸਮਝੇ ਜਾਂਦੇ ਐਡਵੋਕੇਟ ਲੱਕੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਯੂਥ ਵੈਲਫੇਅਰ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

            ਐਡਵੋਕੇਟ ਅਸ਼ੋਕ ਸਾਮਾ ਫਾਜਿਲਕਾ ਨਾਲ ਸਬੰਧਿਤ ਹਨ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਮਹਿੰਦਰ ਰਿਣਵਾ ਦੇ ਕਰੀਬੀ ਰਹੇ ਹਨ। ਉਨਾਂ ਨੇ ਫਾਜਿਲਕਾ ਬਲਾਕ ਕਾਂਗਰਸ ਪ੍ਰਧਾਨ ਵਜੋਂ ਸੇਵਾਵਾਂ ਦਿੱਤੀਆਂ ਸਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਹਨ ਅਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਲਾਹ ਦਿੰਦੇ ਰਹੇ ਹਨ।

ਐਡਵੋਕੇਟ ਲੱਕੀ ਅਤੇ ਐਡਵੋਕੇਟ ਸਾਮਾ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਚੰਗੇ ਲੋਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦਿਆਂ ਵੇਖ ਕੇ ਉਨਾਂ ਨੂੰ ਕਾਫੀ ਖੁਸੀ ਹੋ ਰਹੀ ਹੈ।  ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭ੍ਰਿਸ਼ਟਾਚਾਰੀ ਬਾਦਲ ਅਤੇ ਅਮਰਿੰਦਰ ਨੂੰ ਬਾਹਰ ਦਾ ਰਸਤਾ ਵਿਖਾ ਕੇ ਆਮ ਲੋਕਾਂ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।

Have something to say? Post your comment
More National News
MCD मैनिफेस्टो के नाम पर बीजेपी ने जारी किया धोखे और झूठ का पुलिंदा
दिल्ली नगर निगम चुनाव में आम आदमी पार्टी की 272 में से 218 पर बढ़त
चुनाव प्रचार के अंतिम चरण में नेहा न. 1 आस-पास भी नहीं ठहर पा रहे हैं प्रतिद्वंदी प्रत्याशी
विकास किया है, विकास करेंगे, जनसेवा में जीवन न्योछावर करेंगे : सोमवती बोली, जीवन का एक मात्र लक्ष्य जनता की सेवा
‘आप’ ने लिखा बीजेपी अध्यक्ष अमित शाह को पत्र, दिल्ली नगर निगम में भाजपा के कुशासन से कराया अवगत
'आप' के रियाजुद्दीन के समर्थन में उमड़ रहा है शास्त्री पार्क में जन सैलाब
जनता का मिल रहा है भरपूर समर्थन, सर्वे दिखा रहा है निश्चित जीत
चुनाव प्रचार के अंतिम चरण में पहले नम्बर पर पहुंचे देश राज अग्रवाल
घोंडा वार्ड में समस्याओं की अनदेखी, निगम उदासीन: पुष्पा रानी
हाजी ताहिर हुसैन हैं जनता की पहली पसंद दूरदर्शी सोच एवं विकास के प्रति समर्पण के कारण है हाजी ताहिर हुसैन की इलाके में पहचान